ਜੋਗਿੰਦਰ ਸਲਾਰੀਆ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ
Tuesday, Apr 02, 2024 - 08:08 PM (IST)
![ਜੋਗਿੰਦਰ ਸਲਾਰੀਆ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ](https://static.jagbani.com/multimedia/20_02_2808153481.jpg)
ਜਲੰਧਰ- ਦੁਬਈ 'ਚ ਭਾਰਤੀ ਮੂਲ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਜੋਗਿੰਦਰ ਸਲਾਰੀਆ ਨੂੰ 28 ਮਾਰਚ ਨੂੰ ਡੂੰਘਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸ੍ਰੀ ਸੂਰਤ ਸਿੰਘ ਸਲਾਰੀਆ 111 ਸਾਲ ਦੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਸਨ।
ਸਲਾਰੀਆ ਪਰਿਵਾਰ ਵੱਲੋਂ ਸ੍ਰੀ ਸੂਰਤ ਸਿੰਘ ਸਲਾਰੀਆ ਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 10 ਅਪ੍ਰੈਲ 2024, ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਏ.ਐੱਸ. ਗਾਰਡਨ, ਤਾਰਾਗੜ੍ਹ ਮੋੜ, ਦੀਨਾਨਗਰ ਵਿਖੇ ਕਰਵਾਈ ਜਾਵੇਗੀ। ਪਰਿਵਾਰ ਨੇ ਸਭ ਨੂੰ ਸੂਰਤ ਸਲਾਰੀਆ ਜੀ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।