ਗਲਾਸਗੋ 2024 ''ਚ ਕਰੇਗਾ ਵਿਸ਼ਵ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ

Thursday, Dec 02, 2021 - 03:28 PM (IST)

ਗਲਾਸਗੋ 2024 ''ਚ ਕਰੇਗਾ ਵਿਸ਼ਵ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦਾ ਯੂਕੇ ਭਰ ਦੇ ਪ੍ਰਮੁੱਖ ਸ਼ਹਿਰਾਂ ਵਿਚੋਂ ਅਹਿਮ ਸਥਾਨ ਹੈ। ਇਸ ਸ਼ਹਿਰ ਵਿਚ ਵਿਸ਼ਵ ਪੱਧਰ ਦੀਆਂ ਗਤੀਵਿਧੀਆਂ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ। ਗਲਾਸਗੋ ਵਿਚ ਪਿਛਲੇ ਮਹੀਨੇ ਵਿਸ਼ਵ ਪੱਧਰੀ ਜਲਵਾਯੂ ਕਾਨਫਰੰਸ ਕੋਪ 26 ਹੋਣ ਦੇ ਬਾਅਦ ਹੁਣ ਵਿਸ਼ਵ ਅਥਲੈਟਿਕਸ ਨੇ ਘੋਸ਼ਣਾ ਕੀਤੀ ਹੈ ਕਿ ਗਲਾਸਗੋ 2024 ਵਿਸ਼ਵ ਇਨਡੋਰ ਚੈਂਪੀਅਨਸ਼ਿਪ ਲਈ ਮੇਜ਼ਬਾਨ ਸ਼ਹਿਰ ਹੋਵੇਗਾ।

ਇਹ ਈਵੈਂਟ ਪਹਿਲਾਂ ਵੀ ਦੋ ਵਾਰ ਯੂਕੇ ਵਿਚ ਹੋ ਚੁੱਕਾ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਕਾਟਲੈਂਡ ਦਾ ਕੋਈ ਸ਼ਹਿਰ ਇਸ ਦਾ ਮੇਜ਼ਬਾਨ ਹੋਵੇਗਾ। ਦੁਨੀਆ ਭਰ ਦੇ ਐਥਲੀਟ ਇਸ ਹਾਈ-ਪ੍ਰੋਫਾਈਲ ਈਵੈਂਟ ਵਿਚ ਹਿੱਸਾ ਲੈਣਗੇ। ਗਲਾਸਗੋ 2 ਸਾਲ ਪਹਿਲਾਂ ਵੀ ਯੂਰਪੀਅਨ ਇਨਡੋਰ ਚੈਂਪੀਅਨਸ਼ਿਪ ਦਾ ਮੇਜ਼ਬਾਨ ਸੀ ਅਤੇ ਇੱਥੇ 2014 ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ ਸੀ। ਅਗਲੀ ਵਿਸ਼ਵ ਇਨਡੋਰ ਚੈਂਪੀਅਨਸ਼ਿਪ ਅਗਲੇ ਸਾਲ ਮਾਰਚ ਵਿਚ ਬੇਲਗ੍ਰੇਡ ਵਿਚ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਗਲਾਸਗੋ ਲਈ ਇਕ ਮਾਣ ਵਾਲੀ ਗੱਲ ਕਿਹਾ ਹੈ। ਇਸਦੇ ਇਲਾਵਾ ਯੂਕੇ ਅਥਲੈਟਿਕਸ ਨੇ ਵੀ 2024 ਵਿਸ਼ਵ ਅਥਲੈਟਿਕਸ ਇਨਡੋਰ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।


author

cherry

Content Editor

Related News