ਗਲਾਸਗੋ: ਪ੍ਰਿੰਸ ਚਾਰਲਸ ਨੇ ਕੈਲਵਿਨਗਰੋਵ ਮਿਊਜ਼ੀਅਮ ਦਾ ਕੀਤਾ ਦੌਰਾ
Thursday, Sep 09, 2021 - 02:14 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਦੇ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਮਿਲਾ ਨੇ ਪਿਛਲੇ ਦਿਨੀਂ ਗਲਾਸਗੋਵਿਖੇ ਸਥਿਤ ਕੇਲਵਿਨਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ ਦਾ ਦੌਰਾ ਕੀਤਾ। ਇਸ ਮੌਕੇ ਪ੍ਰਿੰਸ ਨੇ ਅਜਾਇਬ ਘਰ ਦੁਆਰਾ ਪ੍ਰਦਰਸ਼ਿਤ ਦੁਰਲੱਭ ਕਲਾਕ੍ਰਿਤੀਆਂ ਅਤੇ ਸਭ ਤੋਂ ਉੱਤਮ ਪ੍ਰਦਰਸ਼ਨੀਆਂ, ਜਿਸ ਵਿੱਚ ਸਲਵਾਡੋਰ ਡਾਲੀ ਦੁਆਰਾ ਕ੍ਰਿਸਟ ਆਫ਼ ਸੇਂਟ ਜੌਨ ਆਫ਼ ਦ ਕਰਾਸ ਅਤੇ ਚਾਰਲਸ ਰੇਨੀ ਮੈਕਿਨਟੋਸ਼ ਪ੍ਰਦਰਸ਼ਨੀਆਂ ਆਦਿ ਵੇਖਣ ਦੇ ਨਾਲ ਸਟਾਫ ਅਤੇ ਸਥਾਨਕ ਸਕੂਲ ਵਿਦਿਆਰਥੀਆਂ ਨਾਲ ਗਲਾਸਗੋ ਸਕੂਲ ਆਫ ਆਰਟ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ।
ਪ੍ਰਿੰਸ ਚਾਰਲਸ ਅਤੇ ਕੈਮਿਲਾ ਦਾ ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਦੁਆਰਾ ਸਵਾਗਤ ਕੀਤਾ ਗਿਆ ਅਤੇ ਉਹ ਕੋਪ 26 ਟੀਮ ਦੇ ਮੈਂਬਰਾਂ ਅਤੇ ਕੈਬਨਿਟ ਦਫਤਰ ਦੇ ਮੈਂਬਰਾਂ ਨੂੰ ਵੀ ਮਿਲੇ।
ਪੜ੍ਹੋ ਇਹ ਅਹਿਮ ਖ਼ਬਰ- ਸਾਰਾਗੜ੍ਹੀ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਰਮਿੰਦਰ ਸਿੰਘ ਵੱਲੋਂ ਖੁੱਲ੍ਹੀ ਚਿੱਠੀ
ਕੇਲਵਿਨਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ ਗਲਾਸਗੋ ਅੰਤਰਰਾਸ਼ਟਰੀ ਪ੍ਰਦਰਸ਼ਨੀ ਲਈ 1901 ਵਿੱਚ ਖੋਲ੍ਹਿਆ ਗਿਆ ਸੀ ਅਤੇ 1902 ਵਿੱਚ ਇਹ ਸ਼ਹਿਰ ਦੀ ਸਿਵਿਕ ਆਰਟ ਗੈਲਰੀ ਅਤੇ ਅਜਾਇਬ ਘਰ ਬਣ ਗਿਆ ਸੀ। ਨਵੀਨੀਕਰਨ ਲਈ ਤਿੰਨ ਸਾਲਾਂ ਲਈ ਬੰਦ ਰਹਿਣ ਤੋਂ ਬਾਅਦ ਇਹ 2006 ਵਿੱਚ ਦੁਬਾਰਾ ਖੁੱਲ੍ਹਿਆ ਅਤੇ ਇਸ ਤੋਂ ਬਾਅਦ ਇਸ ਮਿਊਜ਼ੀਅਮ ਨੇ 19 ਮਿਲੀਅਨ ਤੋਂ ਵੱਧ ਦਰਸ਼ਕਾਂ ਦਾ ਸਵਾਗਤ ਕੀਤਾ।