ਕੁੜੀ 8 ਜੀਨਾਂ ਪਾ ਕੇ ਹੋਣ ਲੱਗੀ ਸੀ ਫਰਾਰ, ਫੜੇ ਜਾਣ ''ਤੇ ਉਤਰਵਾਈਆਂ

11/21/2019 1:14:38 AM

ਪੇਰੂ (ਏਜੰਸੀ)-ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕਾਫੀ ਤੇਜ਼ੀ ਨਾਲ ਹੋ ਰਹੀ ਹੈ, ਜਿਸ ਵਿਚ ਇਕ ਲੜਕੀ ਨੇ ਮਾਲ ਵਿਚ ਜੀਨ ਦੇ ਉਤੋਂ ਦੀ 8 ਜੀਨਸ ਪਹਿਨ ਕੇ ਉਥੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਾਹਰ ਜਾਣ ਤੋਂ ਪਹਿਲਾਂ ਹੀ ਫੜ ਲਿਆ ਗਿਆ ਅਤੇ ਉਸ ਨੂੰ ਇਕ-ਇਕ ਕਰਕੇ ਜੀਨਸ ਉਤਾਰਨ ਨੂੰ ਕਿਹਾ ਗਿਆ। ਜੀਨਸ ਉਤਾਰਦਿਆਂ ਦੀ ਉਸ ਦੀ ਵੀਡੀਓ ਵਾਇਰਲ ਹੋ ਗਈ, ਜਿਸ ਨੂੰ ਹੁਣ ਤੱਕ 2.5 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਲੋਕ ਉਸ ਨੂੰ ਕੁਮੈਂਟਿੰਗ ਤੇ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੜਕੀ ਵੈਨੇਜ਼ੁਏਲਾ ਦੀ ਹੈ ਪਰ ਘਟਨਾ ਕਿੱਥੋਂ ਦੀ ਹੈ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਉਂਝ ਇਹ ਵੀਡੀਓ ਪੇਰੂ ਵਿਚ ਵਾਇਰਲ ਹੋਈ ਹੈ। ਫਿਲਹਾਲ ਵੀਡੀਓ ਵਿਚ ਨਜ਼ਰ ਆ ਰਹੀ ਲੜਕੀ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ।


Sunny Mehra

Content Editor

Related News