ਇਕਵਾਡੋਰ ''ਚ ਗੋਲੀਬਾਰੀ ''ਚ 8 ਲੋਕਾਂ ਦੀ ਮੌਤ, 8 ਹੋਰ ਜ਼ਖਮੀ

04/01/2024 3:59:32 AM

ਕਿਊਟੋ — ਇਕਵਾਡੋਰ ਦੇ ਤੱਟੀ ਸ਼ਹਿਰ ਗੁਆਯਾਕਿਲ 'ਚ ਬੰਦੂਕਧਾਰੀਆਂ ਦੇ ਇਕ ਸਮੂਹ ਵਲੋਂ ਕੀਤੇ ਗਏ ਹਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 7 ਵਜੇ ਹਥਿਆਰਬੰਦ ਵਿਅਕਤੀ ਇਕ ਵਾਹਨ 'ਚ ਆਏ ਅਤੇ ਲੋਕਾਂ ਦੇ ਸਮੂਹ 'ਤੇ ਹਮਲਾ ਕਰ ਦਿੱਤਾ। 

ਮੰਤਰਾਲੇ ਨੇ ਦੱਸਿਆ ਕਿ ਹਮਲੇ 'ਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਛੇ ਹੋਰ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੇ ਸਿਹਤ ਕੇਂਦਰ 'ਚ ਦਮ ਤੋੜ ਦਿੱਤਾ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Inder Prajapati

Content Editor

Related News