'ਸੈਂਡਵਿਚ' ਖਾਣ ਮਗਰੋਂ ਮਾਂ-ਪਿਓ ਨੂੰ ਭੁੱਲੀ 9 ਸਾਲਾ ਬੱਚੀ, ਡਾਕਟਰਾਂ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ
Thursday, Oct 19, 2023 - 11:12 AM (IST)
ਇੰਟਰਨੈਸ਼ਨਲ ਡੈਸਕ: ਮੌਜੂਦਾ ਸਮੇਂ ਵਿਚ ਫਾਸਟ ਫੂਡ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਕਈ ਵਾਰ ਇਨਸਾਨ ਨੂੰ ਅਜਿਹੀਆਂ ਚੀਜ਼ਾਂ ਤੋਂ ਐਲਰਜੀ ਹੋ ਜਾਂਦੀ ਹੈ ਅਤੇ ਕਈ ਵਾਰ ਛੋਟੀ ਜਿਹੀ ਗ਼ਲਤੀ ਉਸ ਨੂੰ ਮੌਤ ਦੇ ਕੰਢੇ 'ਤੇ ਲੈ ਜਾਂਦੀ ਹੈ। ਅਜਿਹੀ ਹੀ ਇਕ ਅਜੀਬੋ-ਗਰੀਬ ਘਟਨਾ ਇਕ ਆਸਟ੍ਰੇਲੀਆਈ ਕੁੜੀ ਨਾਲ ਵਾਪਰੀ, ਜਿਸ ਬਾਰੇ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇਗਾ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਕੁੜੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ ਸਿਰਫ 9 ਸਾਲ ਹੈ। ਬੱਚੀ ਨੇ ਜ਼ਿਆਦਾਤਰ ਬੱਚਿਆਂ ਵਾਂਗ ਨਾਸ਼ਤੇ ਵਿੱਚ ਸੈਂਡਵਿਚ ਖਾਧਾ। ਇਸ ਮਗਰੋਂ ਜੋ ਹੋਇਆ, ਉਸ ਦੀ ਉਮੀਦ ਬੱਚੀ ਦੇ ਮਾਪਿਆਂ ਨੇ ਵੀ ਸ਼ਾਇਦ ਹੀ ਕੀਤੀ ਹੋਵੇਗੀ ਕਿਉਂਕਿ ਕੁੜੀ ਉਨ੍ਹਾਂ ਨੂੰ ਪਛਾਣ ਨਹੀਂ ਪਾ ਰਹੀ ਸੀ।
ਸੈਂਡਵਿਚ ਕਾਰਨ ਯਾਦਸ਼ਕਤੀ ਹੋਈ ਕਮਜ਼ੋਰ
ਕੁੜੀ ਨੇ ਆਪਣੇ ਜੱਦੀ ਸ਼ਹਿਰ ਨਿਊਕੈਸਲ ਵਿੱਚ ਇੱਕ ਬੇਕਨ ਅਤੇ ਐਡ ਰੋਲ ਖਾਧਾ ਸੀ। ਉਹ ਇਹ ਸੈਂਡਵਿਚ ਸਥਾਨਕ ਵਿਕਰੇਤਾ ਤੋਂ ਲੈ ਕੇ ਆਈ ਸੀ ਅਤੇ ਖਾ ਰਹੀ ਸੀ। ਇਸ ਦੌਰਾਨ ਬੱਚੀ ਦੇ ਗਲੇ 'ਚ ਕੋਈ ਚੀਜ਼ ਫਸ ਗਈ ਅਤੇ ਉਸ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ। ਮਾਂ ਕ੍ਰਿਸਟਨ ਸਾਂਡਰਸ ਨੂੰ ਲੱਗਾ ਕਿਉਂਕਿ ਉਹ ਜਲਦੀ-ਜਲਦੀ ਖਾ ਰਹੀ ਸੀ, ਇਸ ਲਈ ਸ਼ਾਇਦ ਖਾਣਾ ਅਟਕ ਰਿਹਾ ਹੋਵੇਗਾ। ਉਸ ਨੇ ਬੱਚੀ ਨੂੰ ਪਾਣੀ ਪੀਣ ਲਈ ਕਿਹਾ। ਬੱਚੀ ਨੇ ਸੁੱਜੇ ਹੋਏ ਗਲੇ ਨਾਲ ਸੈਂਡਵਿਚ ਤਾਂ ਖਾ ਲਿਆ ਪਰ ਉਸ ਦੀ ਸਿਹਤ ਅਚਾਨਕ ਵਿਗੜਨ ਲੱਗੀ। ਉਹ ਗੱਲਾਂ ਦਾ ਜਵਾਬ ਨਹੀਂ ਦੇ ਪਾ ਰਹੀ ਸੀ ਅਤੇ ਹੌਲੀ-ਹੌਲੀ ਉਸ ਨੂੰ ਆਪਣੇ ਪਰਿਵਾਰ ਨੂੰ ਵੀ ਪਛਾਣਨ ਵਿੱਚ ਮੁਸ਼ਕਲ ਹੋਣ ਲੱਗੀ ਸੀ। ਅਜਿਹੇ 'ਚ ਮਾਪੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ।
ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਨਾਲ ਗੱਲਬਾਤ ਮਗਰੋਂ ਮਿਸਰ ਦੇ ਰਾਸ਼ਟਰਪਤੀ ਗਾਜ਼ਾ ਸਰਹੱਦ ਖੋਲ੍ਹਣ 'ਤੇ ਸਹਿਮਤ, ਲੋਕਾਂ ਨੂੰ ਮਿਲੇਗੀ ਰਾਹਤ
ਡਾਕਟਰਾਂ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ
ਜਦੋਂ ਡਾਕਟਰਾਂ ਨੇ ਸੀਟੀ ਸਕੈਨ ਕੀਤਾ ਤਾਂ ਪਤਾ ਲੱਗਾ ਕਿ ਬੱਚੀ ਦੇ ਗਲੇ ਦੇ ਕੋਲ ਇੱਕ ਪਤਲੀ ਤਾਰ ਫਸੀ ਹੋਈ ਸੀ। ਇਹ ਅਸਲ ਵਿੱਚ BBQ ਵਿੱਚ ਵਰਤੇ ਗਏ ਇੱਕ ਬੁਰਸ਼ ਦੇ ਬ੍ਰਿਸਟਲ ਸਨ, ਜੋ ਸ਼ਾਇਦ ਉਸਦੇ ਸੈਂਡਵਿਚ ਵਿੱਚ ਚਲੇ ਗਏ ਸਨ। ਕਿਉਂਕਿ ਇਹ ਤਾਰ ਕੈਰੋਟਿਡ ਆਰਟਰੀ ਵਿੱਚ ਫਸ ਗਈ ਸੀ, ਇਸ ਲਈ ਨਾ ਸਿਰਫ ਦਿਮਾਗ ਨੂੰ ਖੂਨ ਦੀ ਸਪਲਾਈ ਵਿੱਚ ਸਮੱਸਿਆ ਆਈ ਬਲਕਿ ਇਨਫੈਕਸ਼ਨ ਵੀ ਹੋ ਗਈ। ਡਾਕਟਰਾਂ ਨੇ ਆਪਰੇਸ਼ਨ ਕਰਕੇ ਤਾਰ ਕੱਢ ਦਿੱਤੀ ਅਤੇ ਲੋੜੀਂਦੀ ਕਾਰਵਾਈ ਤੋਂ ਬਾਅਦ ਕਰੀਬ ਇੱਕ ਮਹੀਨਾ ਹਸਪਤਾਲ ਵਿੱਚ ਰੱਖਿਆ। ਹੁਣ ਬੱਚੀ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ ਅਤੇ ਉਹ ਸਕੂਲ ਵੀ ਜਾਣ ਲੱਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।