ਲਾਈਵ ਸ਼ੋਅ ਦੌਰਾਨ ਐਲੋਵੇਰਾ ਦੇ ਫਾਇਦੇ ਦੱਸ ਰਹੀ ਔਰਤ ਨੇ ਖਾ ਲਿਆ ਜ਼ਹਿਰੀਲਾ ਪੱਤਾ ਤੇ ਫਿਰ...

Tuesday, Jul 04, 2017 - 05:29 PM (IST)

ਬੀਜਿੰਗ— ਇੰਟਰਨੈੱਟ 'ਤੇ ਲੋਕ ਆਪਣੇ ਹੁਨਰ ਦਾ ਲਾਈਵ ਵੀਡੀਓ ਲੋਕਾਂ ਨੂੰ ਦਿਖਾ ਸਕਦੇ ਹਨ। ਇਸ ਦਾ ਫਾਇਦਾ ਚੀਨ ਦੀ ਇਕ ਮਹਿਲਾ ਨੇ ਵੀ ਚੁੱਕਿਆ ਪਰ ਕਹਿੰਦੇ ਨੇ ਕਿ ਕਦੇ-ਕਦੇ ਗਲਤਫਹਿਮੀ ਜਾਂ ਫਿਰ ਛੋਟੀ ਜਿਹੀ ਲਾਪਰਵਾਹੀ ਇਨਸਾਨ ਲਈ ਜਾਨਲੇਵਾ ਸਾਬਤ ਹੁੰਦੀ ਹੈ। ਇਸ ਚੀਨੀ ਔਰਤ  ਨਾਲ ਵੀ ਕੁਝ ਅਜਿਹਾ ਹੀ ਹੋਇਆ। 26 ਸਾਲਾ ਔਰਤ  ਲਾਈਵ ਵੀਡੀਓ 'ਤੇ ਐਲੋਵੇਰਾ ਦੇ ਫਾਇਦਿਆਂ ਬਾਰੇ ਦੱਸ ਰਹੀ ਹੈ। ਐਲੋਵੇਰਾ ਦੀ ਤਰੀਫ ਕਰਦੇ ਹੋਏ ਉਸ ਨੇ ਇਸ ਦੇ ਦੋ ਵੱਡੇ ਪੱਤੇ ਚੁੱਕੇ ਅਤੇ ਉਸ ਨੂੰ ਖਾਣਾ ਸ਼ੁਰੂ ਕਰ ਦਿੱਤਾ। ਇਹ ਪੱਤੇ ਐਲੋਵੇਰਾ ਦੇ ਪੱਤਿਆਂ ਵਾਂਗ ਹੀ ਲੱਗ ਰਹੇ ਸਨ। ਔਰਤ  ਨੇ ਇਨ੍ਹਾਂ ਪੱਤਿਆਂ ਦਾ ਇਕ ਵੱਡਾ ਹਿੱਸਾ ਖਾ ਲਿਆ, ਜਿਸ ਦਾ ਸੁਆਦ ਕੌੜਾ ਸੀ। 


ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਔਰਤ  ਨੇ ਦਰਸ਼ਕਾਂ ਦੇ ਸਾਹਮਣੇ ਹੀ ਪੱਤੇ ਦੇ ਕੌੜੇਪਣ ਦਾ ਜ਼ਿਕਰ ਕੀਤਾ। ਐਲੋਵੇਰਾ ਸਮਝ ਕੇ ਉਸ ਨੇ ਜਿਸ ਪੱਤੇ ਨੂੰ ਖਾਧਾ, ਉਹ ਏਗਾਵੇ ਅਮੇਰੀਕਾਨਾ ਨਾਮੀ ਬੂਟੇ ਦਾ ਜ਼ਹਿਰੀਲਾ ਪੱਤਾ ਸੀ। ਜਦੋਂ ਉਸ ਦੇ ਗਲੇ 'ਚ ਜਲਣ ਸ਼ੁਰੂ ਹੋਈ ਅਤੇ ਆਵਾਜ਼ ਨਿਕਲਣੀ ਬੰਦ ਹੋ ਗਈ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਅਮਰੀਕਾ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੀ ਵੈੱਬਸਾਈਟ 'ਤੇ ਇਸ ਬੂਟੇ ਦੇ ਕਈ ਖਤਰਨਾਕ ਪ੍ਰਭਾਵ ਦੱਸੇ ਗਏ ਹਨ। ਇਸ ਪੱਤੇ ਨੂੰ ਖਾਣ ਤੋਂ ਤੁਰੰਤ ਬਾਅਦ ਔਰਤ  ਦੇ ਸਰੀਰ 'ਤੇ ਲਾਲ ਰੰਗ ਦੇ ਧੱਫੜ ਅਤੇ ਛਾਲੇ ਪੈ ਗਏ। ਮਹਿਲਾ ਨੇ ਗਲਤੀ ਨਾਲ ਇਸ ਜ਼ਹਿਰੀਲੇ ਪੱਤੇ ਨੂੰ ਐਲੋਵੇਰਾ ਸਮਝ ਕੇ ਚਬਾ ਲਿਆ ਸੀ। 
ਦੱਸਣ ਯੋਗ ਹੈ ਕਿ ਐਲੋਵੇਰਾ ਦੀ ਵਰਤੋਂ ਆਯੂਰਵੇਦ 'ਚ ਵੱਡੇ ਪੱਧਰ 'ਤੇ ਹੁੰਦੀ ਹੈ। ਐਲੋਵੇਰਾ ਚਮੜੀ ਸੰਬੰਧੀ ਰੋਗਾਂ 'ਚ ਇਸਤੇਮਾਲ ਹੁੰਦਾ ਹੈ। ਜਿਵੇਂ ਕਿ ਚਿਹਰੇ 'ਤੇ ਦਾਗ ਹੋ ਜਾਣ ਤਾਂ ਐਲੋਵੇਰਾ ਦੇ ਗੁਦੇ ਤੋਂ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਾਲਾਂ 'ਤੇ ਵੀ ਇਸ ਦਾ ਕਾਫੀ ਚੰਗਾ ਅਸਰ ਹੁੰਦਾ ਹੈ।


Related News