ਨਾਜ਼ੀਆਂ ਵਲੋਂ ਚੋਰੀ ਕੀਤੀ ਗਈ ਪੇਂਟਿੰਗ ਇਟਲੀ ਨੂੰ ਵਾਪਸ ਕਰੇਗਾ ਜਰਮਨੀ

06/29/2019 4:32:37 PM

ਬਰਲਿਨ (ਏ.ਪੀ.)- ਜਰਮਨੀ ਦਾ ਕਹਿਣਾ ਹੈ ਕਿ ਉਹ ਨਾਜ਼ੀ ਫੌਜੀਆਂ ਦੇ ਦੂਜੇ ਵਿਸ਼ਵ ਜੰਗ ਦੌਰਾਨ ਡਚ ਕਲਾਕਾਰ ਜਾਨ ਵਾਨ ਹੁਈਸਮ ਦੀ ਜੋ ਪੇਂਟਿੰਗ ਚੋਰੀ ਕੀਤੀ ਸੀ ਉਸ ਨੂੰ ਇਟਲੀ ਨੂੰ ਵਾਪਸ ਕਰੇਗਾ। ਸਰਕਾਰ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਵਿਦੇਸ਼ ਮੰਤਰੀ ਹੇਈਕੋ ਮਾਸ ਅਤੇ ਉਨ੍ਹਾਂ ਦੇ ਇਤਾਲਵੀ ਹਮਰੁਤਬਾ ਏਂਜੀ ਮੋਆਵੇਰੋ ਛੇਤੀ ਉਫੀਜੀ ਗੈਲਰੀ ਨੂੰ ਵਾਜ ਆਫ ਫਲਾਵਰ (ਪੇਂਟਿੰਗ) ਸੌਂਪਣ ਫਲੋਰੈਂਸ ਜਾਣਗੇ। ਗੈਲਰੀ ਦੇ ਡਾਇਰੈਕਟਰ ਏਈਕੇ ਸ਼ਿਮਟ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਜਨਤਕ ਤੌਰ 'ਤੇ ਪੇਂਟਿੰਗ ਵਾਪਸ ਕਰਨ ਦੀ ਅਪੀਲ ਕੀਤੀ ਸੀ।


Sunny Mehra

Content Editor

Related News