ਅਪ੍ਰੈਲ 'ਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਜਾਰਜ ਫਲਾਇਡ
Thursday, Jun 04, 2020 - 10:01 AM (IST)
ਮਿਨੇਸੋਟਾ- ਮਿਨਿਆਪੋਲਿਸ ਵਿਚ ਪੁਲਸ ਹਿਰਾਸਤ ਵਿਚ ਮਰਨ ਵਾਲੇ ਗੈਰ-ਗੋਰੇ ਵਿਅਕਤੀ ਜਾਰਜ ਫਲਾਇਡ ਦੀ ਪੋਸਟਮਾਰਟਮ ਦੀ ਰਿਪੋਰਟ ਬੁੱਧਵਾਰ ਨੂੰ ਜਾਰੀ ਕੀਤੀ ਗਈ, ਜਿਸ ਵਿਚ ਪਤਾ ਲੱਗਾ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋ ਚੁੱਕਾ ਸੀ।
ਹੈਨੇਪਿਨ ਕਾਊਂਟੀ ਦੇ ਮੈਡੀਕਲ ਜਾਂਚ ਦਫਤਰ ਨੇ ਫਲਾਇਡ ਦੇ ਪਰਿਵਾਰ ਦੀ ਇਜਾਜ਼ਤ ਦੇ ਬਾਅਦ 20 ਪੰਨਿਆਂ ਦੀ ਰਿਪੋਰਟ ਜਾਰੀ ਕੀਤੀ। ਮੌਤ ਦਾ ਕਾਰਨ ਅਧਿਕਾਰਤ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਫਲਾਇਡ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਨੇ 25 ਮਈ ਨੂੰ ਹੋਈ ਮੌਤ ਨੂੰ ਮਨੁੱਖੀ ਹੱਤਿਆ ਦੱਸਿਆ ਸੀ।
ਮੁੱਖ ਮੈਡੀਕਲ ਜਾਂਚ ਅਧਿਕਾਰੀ ਐਂਡਰੀਊ ਬੇਕਰ ਦੀ ਰਿਪੋਰਟ ਵਿਚ ਕਈ ਕਲੀਨੀਕਲ ਜਾਣਕਾਰੀਆਂ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਫਲਾਇਡ ਤਿੰਨ ਅਪ੍ਰੈਲ ਨੂੰ ਕੋਵਿਡ-19 ਨਾਲ ਇਨਫੈਟਡ ਪਾਇਆ ਗਿਆ ਸੀ ਪਰ ਉਸ ਵਿਚ ਬੀਮਾਰੀ ਦਾ ਕੋਈ ਲੱਛਣ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਲਾਇਡ ਦੇ ਫੇਫੜੇ ਸਿਹਤਮੰਦ ਦਿਖਾਈ ਦੇ ਰਹੇ ਸਨ ਪਰ ਉਸ ਦੇ ਦਿਲ ਦੀਆਂ ਧਮਣੀਆਂ ਥੋੜ੍ਹੀਆਂ ਸੁੰਗੜ ਗਈਆਂ ਸਨ।