ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ

Friday, Sep 11, 2020 - 06:51 PM (IST)

ਕੁਲਵਿੰਦਰ ਕੌਰ ਸੋਸਣ 
ਇਮੀਗ੍ਰੇਸ਼ਨ ਤੇ ਇੰਟਰਨੈਸ਼ਨਲ ਐਜੂਕੇਸ਼ਨ ਮਾਹਰ

ਕੈਨੇਡਾ ਇੱਕ ਅਜਿਹਾ ਦੇਸ਼ ਹੈ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਹੁਤ ਖੁੱਲ੍ਹ ਦਿੰਦਾ ਹੈ ਤਾਂ ਕਿ ਉਹ ਪੜ੍ਹਾਈ ਲਈ ਕੈਨੇਡਾ ਆ ਸਕਣ। ਅਜਿਹੀ ਹੀ ਇੱਕ ਖੁੱਲ੍ਹ ਹੈ ਜਨਰਲ ਆਇਲਟਸ ਨਾਲ ਸਟੱਡੀ ਪਰਮਿਟ ਦੇਣਾ। ਸੁਣਨ ਵਿੱਚ ਇਹ ਸੱਚ ਨਹੀਂ ਲੱਗਦਾ ਪਰ ਇਹ ਸੱਚ ਹੈ।ਆਮ ਤੌਰ ‘ਤੇ ਜਨਰਲ ਟਰੇਨਿੰਗ ਆਇਲਟਸ ਦਾ ਟੈਸਟ ਪੀ.ਆਰ. ਕੇਸਾਂ ਤੇ ਵਰਕ ਪਰਮਿਟ ਆਦਿ ਲਈ ਹੁੰਦਾ ਹੈ ਪਰ ਇੰਮੀਗ੍ਰੇਸ਼ਨ ਵਿਭਾਗ ਦੇ ਵੀਜ਼ਾ ਅਫਸਰ ਪੜ੍ਹਾਈ ਲਈ ਵੀ ਇਸ ਨੂੰ ਮਾਨਤਾ ਦਿੰਦੇ ਹਨ। ਅਕਾਦਮਿਕ (Academic IELTS) ਮੁਢਲੇ ਤੌਰ ‘ਤੇ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਲਈ ਹੁੰਦਾ ਹੈ ਪਰ ਜੇਕਰ ਜਨਰਲ ਆਇਲਟਸ ਕੀਤਾ ਹੈ ਤਾਂ ਵੀ ਪੜ੍ਹਾਈ ਕਰਨ ਲਈ ਸਟੱਡੀ ਪਰਮਿਟ ਅਰਜੀ ਦੇ ਨਾਲ ਲਾਇਆ ਜਾ ਸਕਦਾ ਹੈ।

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸਟੂਡੈਂਟ ਡਾਇਰੈਕਟ ਸਟਰੀਮ (SDS) ਤਹਿਤ ਅੰਗਰੇਜ਼ੀ ਬੋਲਣ, ਲਿਖਣ, ਸੁਣਨ ਤੇ ਪੜ੍ਹਨ (speaking, writing, listening and reading) ਦੀ ਸਮਰੱਥਾ ਨੂੰ ਪਰਖਣ ਲਈ ਕਨੇਡਾ ਸਰਕਾਰ ਕੇਵਲ ਆਇਲਟਸ ਨੂੰ ਮਾਨਤਾ ਦਿੰਦੀ ਹੈ ਬਸ਼ਰਤੇ ਸਾਰੇ ਮਡਿਊਲਾਂ ‘ਚ 6.0 ਬੈਂਡ ਸਕੋਰ ਹੋਣ ਜਦਕਿ ਫ੍ਰੈਂਚ ਲਈ ਟੈਫ (TEF) ਨੂੰ। ਜੇਕਰ ਵਿਦਿਆਰਥੀ ਨੇ ਆਇਲਟਸ ਜਨਰਲ ਟਰੇਨਿੰਗ ਵਾਲਾ ਕੀਤਾ ਹੈ ਤਾਂ ਸਟੂਡੈਂਟ ਦੀ ਅਰਜੀ ਸਟੂਡੈਂਟ ਡਾਇਰੈਕਟ ਸਟਰੀਮ ਅਧੀਨ ਮੰਨੀ ਜਾਵੇਗੀ। ਜੇਕਰ ਕੋਈ ਹੋਰ ਟੈਸਟ ਜਿਵੇਂ Pearson Test of English (PTE), TOEFL ਵਗੈਰਾ ਨਾਲ ਸਟੱਡੀ ਪਰਮਿਟ ਅਪਲਾਈ ਕੀਤਾ ਜਾਂਦਾ ਹੈ ਤਾਂ ਉਹ ਐੱਸ.ਡੀ.ਐੱਸ. ਦੇ ਅਧੀਨ ਨਹੀਂ ਮੰਨਿਆ ਜਾਵੇਗਾ ਪਰ ਵੀਜ਼ਾ ਅਕਸਰ ਇਨ੍ਹਾਂ ਟੈਸਟਾਂ ਨਾਲ ਵੀ ਮਿਲ ਜਾਂਦਾ ਹੈ। 

ਕਿਵੇਂ ਕੀਤਾ ਜਾਵੇ ਸਟੱਡੀ ਪਰਮਿਟ ਅਪਲਾਈ
ਜਨਰਲ ਆਇਲਟਸ ਨਾਲ ਸਟੱਡੀ ਪਰਮਿਟ ਉਸੇ ਤਰੀਕੇ ਨਾਲ ਹੀ ਅਪਲਾਈ ਹੋਣਾ ਹੈ। ਜਿਸ ਤਰ੍ਹਾਂ ਅਕਾਦਮਿਕ ਆਇਲਟਸ ਨਾਲ ਹੁੰਦਾ ਹੈ ਪਰ ਆਪਣੀ ਐੱਸ.ਓ.ਪੀ. (statement of purpose) ਵਿੱਚ ਵਿਦਿਆਰਥੀ ਸਪੱਸ਼ਟ ਕਰੇ ਕਿ ਉਹ ਜਨਰਲ ਆਇਲਟਸ ਹੋਣ ਦੇ ਬਾਵਜੂਦ ਆਪਣੀ ਪੜ੍ਹਾਈ ਕਿਵੇਂ ਪੂਰੀ ਕਰੇਗਾ। ਉਹ ਖੁਦ ਦੱਸੇ ਕਿ ਉਸਦੀ ਅੰਗਰੇਜ਼ੀ ਭਾਸ਼ਾ ‘ਤੇ ਚੰਗੀ ਪਕੜ ਹੈ ਤੇ ਉਸਨੂੰ ਆਪਣੀ ਪੜ੍ਹਾਈ ਪੂਰੀ ਕਰਨ ‘ਚ ਕੋਈ ਮੁਸ਼ਕਲ ਨਹੀਂ ਆਵੇਗੀ।

ਜਾਣੋ ਗਰਭਵਤੀ ਜਨਾਨੀਆਂ ਕਿਉਂ ਖਾਣਾ ਪਸੰਦ ਕਰਦੀਆਂ ਨੇ ਖੱਟੀਆਂ-ਮਿੱਠੀਆਂ ਚੀਜ਼ਾਂ

ਕੀ ਕਾਲਜ/ਯੂਨੀਵਰਸਿਟੀ ਦੇਵੇਗੀ ਜਨਰਲ ਆਇਲਟਸ ਨਾਲ ਦਾਖਲਾ?
ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਜੇਕਰ ਦਾਖਲਾ ਅਰਜੀ ਦੇ ਨਾਲ ਸਟੇਟਮੈਂਟ ਆਫ ਪਰਪਜ਼ ਬਣਾ ਕੇ ਭੇਜੀ ਜਾਵੇ ਤੇ ਦੱਸਿਆ ਜਾਵੇ ਕਿ ਜਨਰਲ ਆਇਲਟਸ ਵਿੱਚ ਕਿੰਨਾ ਸਕੋਰ ਹੈ। ਵਿਦਿਆਰਥੀ ਆਪਣੀ ਪੜ੍ਹਾਈ ਅੰਗਰੇਜ਼ੀ ਭਾਸ਼ਾ ‘ਚ ਮੁਕੰਮਲ ਕਰਨ ਦੇ ਕਿਵੇਂ ਯੋਗ ਹੋਵੇਗਾ ਤਾਂ ਯੂਨੀਵਰਸਿਟੀਆਂ ਤੇ ਕਾਲਜ ਜਨਰਲ ਆਇਲਟਸ ਨਾਲ ਦਾਖਲਾ ਦੇ ਦਿੰਦੇ ਹਨ। ਆਮ ਤੌਰ ‘ਤੇ ਏਜੰਟ ਤੇ ਕੰਸਲਟੈਂਟ ਇੰਨੀ ਮਿਹਨਤ ਨਹੀਂ ਕਰਦੇ ਅਤੇ ਜਨਰਲ ਆਇਲਟਸ ਨਾਲ ਸਟੂਡੈਂਟ ਵੀਜ਼ਾ ਨਹੀਂ ਲੱਗਦਾ ਦੀ ਹੀ ਰੱਟ ਲਾ ਕੇ ਰੱਖਦੇ ਹਨ। ਅਜਿਹੇ ‘ਚ ਵਿਦਿਆਰਥੀ ਨੂੰ ਕਿਸੇ ਚੰਗੇ ਕੰਸਲਟੈਂਟ ਕੋਲ ਜਾਣਾ ਚਾਹੀਦਾ ਹੈ ਜਾਂ ਫਿਰ ਖੁਦ ਮਿਹਨਤ ਕਰਨੀ ਚਾਹੀਦੀ ਹੈ। 

ਜੇਕਰ ਤੁਸੀਂ ਵੀ ਘਰ ’ਚ ਅਚਾਰ ਬਣਾਉਂਦੇ ਹੋ ਤਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Medium of Instruction (MOI) ਤੇ Letter of Recommendation (LOR) ਹੋ ਸਕਦੇ ਨੇ ਮਦਦਗਾਰ
ਅਕਸਰ ਯੂਨੀਵਰਸਿਟੀਆਂ ਤੇ ਕਾਲਜ ਜਨਰਲ ਆਇਲਟਸ ਨਾਲ ਦਾਖਲਾ ਦੇਣ ਤੋਂ ਕਤਰਾਉਂਦੇ ਹਨ। ਕਾਰਨ ਇੱਕੋ ਹੀ ਹੈ ਕਿ ਸਭ ਦੇ ਮਨ ‘ਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਜਨਰਲ ਆਇਲਟਸ ਤਾਂ ਬੱਸ ਪੀ.ਆਰ. ਤੇ ਵਰਕ ਪਰਮਿਟ ਕੇਸਾਂ ਲਈ ਹੀ ਹੈ। ਪਰ ਇੰਮੀਗ੍ਰੇਸ਼ਨ ਵਿਭਾਗ ਜਨਰਲ ਆਇਲਟਸ ਨੂੰ ਸਟੱਡੀ ਪਰਮਿਟ ਲਈ ਮੰਨ ਲੈਂਦਾ ਹੈ। 

ਬਿਊਟੀ ਟਿਪਸ: ਇਨ੍ਹਾਂ ਕਾਰਨਾਂ ਕਰਕੇ ਚਿਹਰੇ ’ਤੇ ਪੈ ਸਕਦੇ ਹਨ ਦਾਗ-ਧੱਬੇ ਅਤੇ ਛਾਈਆਂ

ਯੂਨੀਵਰਸਿਟੀ ਜਾਂ ਕਾਲਜ ‘ਚ ਜਨਰਲ ਆਇਲਟਸ ਨਾਲ ਦਾਖਲਾ ਲੈਣ ਲਈ ਆਪਣੇ ਪੁਰਾਣੇ ਕਾਲਜ, ਸਕੂਲ ਜਾਂ ਯੂਨੀਵਰਸਿਟੀ ਤੋਂ ਲਿਖਾਈਆਂ ਚਿੱਠੀਆਂ ਮਦਦਗਾਰ ਹੋ ਸਕਦੀਆਂ ਹਨ। Medium of Instruction (MOI) ਇੱਕ ਅਜਿਹੀ ਚਿੱਠੀ ਹੈ, ਜਿਸ ‘ਚ ਤੁਹਾਡਾ ਸਕੂਲ ਜਾਂ ਕਾਲਜ/ਯੂਨੀਵਰਸਿਟੀ ਇਹ ਲਿਖ ਕੇ ਦਿੰਦੀ ਹੈ ਕਿ ਵਿਦਿਆਰਥੀ ਨੇ, ਜੋ ਪੜ੍ਹਾਈ ਉਨ੍ਹਾਂ ਦੀ ਸੰਸਥਾ ਤੋਂ ਕੀਤੀ ਹੈ, ਉਸ ਦਾ ਮਾਧਿਅਮ ਅੰਗਰੇਜ਼ੀ ਸੀ ਤੇ ਵਿਦਿਆਰਥੀ ਅੰਗਰੇਜ਼ੀ ਚੰਗੀ ਤਰ੍ਹਾਂ ਪੜ੍ਹ, ਸਮਝ, ਲਿਖ ਤੇ ਬੋਲ ਲੈਂਦਾ ਹੈ। ਜੇਕਰ ਮਾਧਿਅਮ ਅੰਗਰੇਜ਼ੀ ਨਹੀਂ ਹੈ ਤਾਂ ਜੇਕਰ ਤੁਸੀਂ ਅੰਗਰੇਜ਼ੀ ਵਿਸ਼ਾ ਪੜ੍ਹਿਆ ਹੈ ਤਾਂ ਅੰਗਰੇਜ਼ੀ ਅਧਿਆਪਕ ਤੋਂ ਚਿੱਠੀ ਲਿਖਾ ਸਕਦੇ ਹੋਂ। ਇਹ ਚਿੱਠੀ ਜਿਥੇ ਦਾਖਲਾ ਦਿਵਾਉਣ ‘ਚ ਸਹਾਇਕ ਹੋ ਸਕਦੀ ਹੈ, ਉਥੇ ਵੀਜ਼ਾ (ਸਟੱਡੀ ਪਰਮਿਟ) ਅਰਜ਼ੀ ਦੇ ਨਾਲ ਲਾਉਣ ਨਾਲ ਤੁਹਾਡੀ ਅਰਜ਼ੀ ‘ਚ ਵਜ਼ਨ ਆ ਜਾਂਦਾ ਹੈ।

ਬਿਊਟੀ ਟਿਪਸ : ਇਸ ਤਰ੍ਹਾਂ ਕਰੋ ਚਿਹਰੇ ਦੀ ਮਸਾਜ, ਚਮੜੀ ਰਹੇਗੀ ਝੁਰੜੀਆਂ ਤੋਂ ਮੁਕਤ

Letter of Recommendation (LOR) ਇੱਕ ਤਰਾਂ ਦੀ ਸਿਫਾਰਿਸ਼ੀ ਚਿੱਠੀ ਹੈ, ਜੋ ਪੁਰਾਣੇ ਕਾਲਜ/ਸਕੂਲ/ਯੂਨੀਵਰਸਿਟੀ ਦੇ ਪ੍ਰਿੰਸੀਪਲ, ਅਧਿਕਾਪਕ, ਲੈਕਚਰਾਰ, ਡੀਨ, ਵਿਭਾਗ ਦੇ ਮੁਖੀ ਜਾਂ ਪ੍ਰੋਫੈਸਰ ਵੱਲੋਂ ਉਸ ਕਾਲਜ ਜਾਂ ਯੂਨੀਵਰਸਿਟੀ ਨੂੰ ਲਿਖੀ ਜਾਂਦੀ ਹੈ, ਜਿਥੇ ਵਿਦਿਆਰਥੀ ਨੇ ਦਾਖਲਾ ਲੈਣਾ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਵਿਦਿਆਰਥੀ ਕਿਤੇ ਨੌਕਰੀ ਕਰ ਰਿਹਾ ਹੈ ਤਾਂ ਉਸਦਾ ਬੌਸ/ਮਾਲਕ ਵੀ ਸਿਫਾਰਿਸ਼ੀ ਚਿੱਠੀ ਲਿਖ ਸਕਦਾ ਹੈ।

ਇਸ ਚਿੱਠੀ ਵਿੱਚ ਵਿਦਿਆਰਥੀ ਦੀ ਤਾਰੀਫ ਕਰਕੇ ਇਹ ਦੱਸਿਆ ਜਾਂਦਾ ਹੈ ਕਿ ਵਿਦਿਆਰਥੀ ਨੂੰ ਦਾਖਲਾ ਕਿਉਂ ਦਿੱਤਾ ਜਾਵੇ। ਜੇਕਰ ਵਿਦਿਆਰਥੀ ਦੇ ਕਿਸੇ ਵਿਸ਼ੇ ‘ਚੋਂ ਅੰਕ ਘੱਟ ਹਨ ਤਾਂ ਉਸ ਬਾਰੇ ਵੀ ਸਿਫਾਰਿਸ਼ ਕਰਨ ਵਾਲਾ ਦੱਸ ਸਕਦਾ ਹੈ ਕਿ ਵਿਦਿਆਰਥੀ ਦੇ ਅੰਕ ਕਿਉਂ ਘੱਟ ਰਹਿ ਗਏ ਤੇ ਇਸ ਕਮਜੋਰੀ ਨੂੰ ਲੁਕਾਉਣ ਲਈ ਵਿਦਿਆਰਥੀ ਦੇ ਹੱਕ ‘ਚ ਤਰਕ ਦਿੰਦਾ ਹੈ। ਸਿਫਾਰਿਸ਼ੀ ਚਿੱਠੀ ‘ਚ ਵੀ ਮਾਧਿਅਮ ਅੰਗਰੇਜ਼ੀ ਹੋਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।

ਵਿਦਿਆਰਥੀ ਨੂੰ ਦੋ-ਤਿੰਨ ਅਜਿਹੀਆਂ ਚਿੱਠੀਆਂ ਤਿਆਰ ਕਰਵਾ ਕੇ ਆਪਣੀ ਦਾਖਲਾ ਅਰਜ਼ੀ ਦੇ ਨਾਲ ਲਾਉਣੀਆਂ ਚਾਹੀਦੀਆਂ ਹਨ ਜਦਕਿ ਵੀਜ਼ਾ (ਸਟੱਡੀ ਪਰਮਿਟ) ਅਰਜ਼ੀ ਦੇ ਨਾਲ ਵੀ ਇਹ ਚਿੱਠੀਆਂ ਲਾ ਕੇ ਆਪਣੀ ਅਰਜ਼ੀ ਨੂੰ ਮਜਬੂਤ ਕੀਤਾ ਜਾ ਸਕਦਾ ਹੈ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

ਮੁਕਾਬਲਿਆਂ ‘ਚ ਹਾਸਿਲ ਕੀਤੇ ਇਨਾਮ ਤੇ ਸਰਟੀਫਿਕੇਟ
ਕੁਝ ਵਿਦਿਆਰਥੀ ਵਿਦਿਅਕ ਖੇਤਰ ‘ਚ ਭਾਵੇਂ ਕਮਜ਼ੋਰ ਹੋਣ ਭਾਵੇਂ ਚੰਗੇ ਪਰ ਵਿਦਿਅਕ ਮੁਕਾਬਲਿਆਂ, ਸਾਹਿਤਿਕ ਤੇ ਸੱਭਿਆਚਰਕ ਮੁਕਾਬਲਿਆਂ, ਖੇਡ ਮੁਕਾਬਲਿਆਂ ਤੇ ਯੂਥ ਮੁਕਾਬਲਿਆਂ ਆਦਿ ‘ਚ ਮੋਹਰੀ ਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਜੋ ਅਜਿਹੇ ਸਰਟੀਫਿਕੇਟ ਜਾਂ ਸਨਮਾਨ ਮਿਲੇ ਹੋਣ, ਉਨ੍ਹਾਂ ਦਾ ਵੇਰਵਾ ਜਿਥੇ ਐਸ.ਓ.ਪੀ. (statement of purpose) ਵਿੱਚ ਜਰੂਰ ਦੇਣਾ ਚਾਹੀਦਾ ਹੈ, ਉਥੇ ਇਹ ਸਰਟੀਫਿਕੇਟ ਦਾਖਲਾ ਅਰਜੀ ਤੇ ਵੀਜ਼ਾ ਅਰਜੀ ਦੇ ਨਾਲ ਲਗਾਉਣ ਨਾਲ ਵਿਦਿਆਰਥੀ ਦੀ ਪ੍ਰੋਫਾਈਲ ਨੂੰ ਵਧੀਆ ਬਣਾ ਦਿੰਦੇ ਹਨ ਤੇ ਜਿਥੇ ਦਾਖਲਾ ਮਿਲਣ ਦੇ ਆਸਾਰ ਵਧਦੇ ਹਨ, ਉਥੇ ਵੀਜ਼ਾ (ਸਟੱਡੀ ਪਰਮਿਟ) ਦੇਣ ਵਾਲੇ ਵੀਜ਼ਾ ਅਫਸਰ ਦੇ ਮਨ ‘ਤੇ ਵੀ ਚੰਗਾ ਅਸਰ ਪਾਉਂਦੇ ਹਨ।


rajwinder kaur

Content Editor

Related News