ਘਰ ਤੋਂ ਹੁੰਦੀ ਹੈ ਹਵਾ ਸਾਫ ਰੱਖਣ ਦੀ ਸ਼ੁਰੂਆਤ

Sunday, Nov 04, 2018 - 07:03 PM (IST)

ਨਵੀਂ ਦਿੱਲੀ (ਭਾਸ਼ਾ)— ਹਰ ਬਿਹਤਰ ਕੰਮ ਦੀ ਸ਼ੁਰੂਆਤ ਘਰ ਤੋਂ ਹੀ ਹੁੰਦੀ ਹੈ। ਇਸ ਲਈ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਘਰ ਦੇ ਅੰਦਰ ਦੀ ਹਵਾ ਸਾਫ ਹੋਵੇ। ਅਜਿਹਾ ਕਰ ਕੇ ਅਸੀਂ ਹਵਾ ਪ੍ਰਦੂਸ਼ਣ ਦੇ ਖਤਰੇ ਦਾ ਠੀਕ ਢੰਗ ਨਾਲ ਸਾਹਮਣਾ ਕਰ ਸਕਾਂਗੇ। ਇਹ ਮੰਨਣਾ ਹੈ ਦੋ ਮਾਹਿਰਾਂ ਦਾ, ਜੋ ਹਵਾ ਨੂੰ ਸਾਫ ਰੱਖਣ ਦੀਆਂ ਸਕੀਮਾਂ ਨੂੰ ਇਕ ਕਿਤਾਬ ਦੇ ਰੂਪ ਵਿਚ ਲੋਕਾਂ ਸਾਹਮਣੇ ਰੱਖ ਰਹੇ ਹਨ।

ਲੇਖਕ ਦਵਯ ਕਮਲ ਮੇਟੱਲ ਤੇ ਬਰੁਣ ਅਗਰਵਾਲ ਨੇ ਇਸ ਅੰਗਰੇਜ਼ੀ 'ਚ ਲਿਖੀ ਕਿਤਾਬ ਦਾ ਟਾਈਟਲ ਰੱਖਿਆ ਹੈ 'ਹਾਓ ਟੂ ਗ੍ਰੋਅ ਫਰੈੱਸ਼ ਏਅਰ'। ਇਸ ਵਿਚ ਪਾਠਕਾਂ ਨੂੰ ਦੱਸਿਆ ਗਿਆ ਹੈ ਕਿ ਤਾਜ਼ੀ ਹਵਾ ਸਾਨੂੰ ਬਿਹਤਰ ਢੰਗ ਨਾਲ ਸੋਚਣ ਵਿਚ ਮਦਦ ਕਰਦੀ ਹੈ । ਉਨ੍ਹਾਂ ਕਿਹਾ ਕਿ ਸਾਡੇ ਘਰ ਤੇ ਦੂਸਰੀਆਂ ਥਾਵਾਂ, ਜਿੱਥੇ ਅਸੀਂ ਜ਼ਿੰਦਗੀ ਦਾ ਵੱਡਾ ਹਿੱਸਾ ਬਿਤਾਉਂਦੇ ਹਾਂ, ਉਹ ਵੀ ਬਹੁਤ ਜ਼ਹਿਰੀਲਾ ਹੈ ਪਰ ਅਸੀਂ ਇਸ ਨੂੰ ਦਰੁੱਸਤ ਕਰ ਸਕਦੇ ਹਾਂ। ਇਸ ਕਿਤਾਬ ਵਿਚ ਦੋਵੇਂ ਲੇਖਕਾਂ ਨੇ ਘਰ ਵਿਚ ਹਵਾ ਨੂੰ ਸਾਫ ਰੱਖਣ ਦੇ ਉਪਾਅ ਦੱਸੇ ਹਨ।


Related News