ਸਰਪੰਚੀ ਦੀ ਚੋਣ ਲੜਨ ਲਈ ਕੈਨੇਡਾ ਤੋਂ ਆਇਆ ਮੁੰਡਾ, ਪਿੰਡ ਵਾਸੀਆਂ ਲਈ ਕਰ ''ਤਾ ਵੱਡਾ ਐਲਾਨ

Monday, Oct 07, 2024 - 06:32 PM (IST)

ਸਰਪੰਚੀ ਦੀ ਚੋਣ ਲੜਨ ਲਈ ਕੈਨੇਡਾ ਤੋਂ ਆਇਆ ਮੁੰਡਾ, ਪਿੰਡ ਵਾਸੀਆਂ ਲਈ ਕਰ ''ਤਾ ਵੱਡਾ ਐਲਾਨ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੱਕਾਵਾਲੀ 'ਚ ਦੀਪਇੰਦਰ ਸਿੰਘ ਨਾਮ ਦਾ ਨੌਜਵਾਨ ਸਰਪੰਚੀ ਦੀ ਚੋਣ ਲੜ ਰਿਹਾ ਹੈ। ਦੀਪਇੰਦਰ ਸਰਪੰਚੀ ਦੀ ਚੋਣ ਲੜਣ ਲਈ ਕੈਨੇਡਾ ਤੋਂ ਵਾਪਿਸ ਆਇਆ ਹੈ। ਦੀਪਇੰਦਰ ਸਿੰਘ ਸਾਬਕਾ ਸਰਪੰਚ ਚਰਨਜੀਤ ਸਿੰਘ ਸੱਕਾਵਾਲੀ ਦਾ ਪੁੱਤਰ ਹੈ। ਦੀਪਇੰਦਰ ਸਿੰਘ ਚੋਣ ਲੜਣ ਲਈ ਕੈਨੇਡਾ ਤੋਂ ਵਾਪਿਸ ਆਇਆ ਹੈ। ਦੀਪਇੰਦਰ ਅਨੁਸਾਰ ਉਹ ਵਿਜ਼ਿਟਰ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਫਿਰ ਉਸਨੇ ਆਪਣਾ ਵੀਜ਼ਾ ਵਰਕ ਪਰਮਿਟ ਵਿਚ ਬਦਲਾ ਲਿਆ। ਦੀਪਇੰਦਰ ਅਨੁਸਾਰ ਉਹ ਜਦੋਂ ਕੈਨੇਡਾ ਵਿਚ ਕਿਸੇ ਨੂੰ ਦੱਸਦਾ ਕਿ ਉਹ ਸੱਕਾਵਾਲੀ ਪਿੰਡ ਦਾ ਹੈ ਤਾਂ ਲੋਕ ਉਸਨੂੰ ਝੀਲ ਵਾਲੇ ਪਿੰਡ ਦੇ ਵਾਸੀ ਵਜੋਂ ਜਾਣਦੇ। 

ਇਹ ਵੀ ਪੜ੍ਹੋ : ਗੋਲੀਆਂ ਦੀ ਆਵਾਜ਼ ਨਾਲ ਕੰਬਿਆ ਪੰਜਾਬ ਦਾ ਇਹ ਪਿੰਡ, ਇਕ ਜਨਾਨੀ ਦਾ ਕਤਲ, ਕਈ ਜ਼ਖਮੀ

ਉਸ ਦਾ ਪਿੰਡ ਪ੍ਰਤੀ ਮਾਣ ਵੱਧਦਾ ਗਿਆ ਅਤੇ ਉਸਨੇ ਪਿੰਡ ਆ ਕੇ ਆਪਣੇ ਪਿਤਾ ਅਤੇ ਦਾਦਾ ਜੀ ਵਾਂਗ ਪਿੰਡ ਦੀ ਸੇਵਾ ਕਰਨ ਦਾ ਸੋਚਿਆ। ਦੀਪਇੰਦਰ ਅਨੁਸਾਰ ਉਸਨੂੰ ਪਿੰਡ ਦੀ ਮਿੱਟੀ ਦਾ ਮੋਹ ਖਿੱਚ ਲਿਆਇਆ। ਉਸਦੇ ਫੈਸਲੇ ਵਿਚ ਉਸਦੇ ਮਾਤਾ-ਪਿਤਾ ਨੇ ਉਸਦਾ ਸਾਥ ਦਿੱਤਾ ਅਤੇ ਉਸਨੇ ਸਰਪੰਚੀ ਦੇ ਉਮੀਦਵਾਰ ਵਜੋਂ ਕਾਗਜ਼ ਭਰੇ ਅਤੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ। ਦੀਪਇੰਦਰ ਅਨੁਸਾਰ ਉਹ ਬੇਰੁਜ਼ਗਾਰੀ ਵਿਰੁੱਧ ਕੰਮ ਕਰਨਾ ਚਾਹੁੰਦਾ ਹੈ ਅਤੇ ਉਸਦਾ ਸੁਫ਼ਨਾ ਪੰਜਾਬ ਦੇ ਇਸ ਸੋਹਣੇ ਪਿੰਡ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਪ੍ਰਾਜੈਕਟ ਲੱਗਣ ਦਾ ਹੈ। ਫਿਲਹਾਲ ਦੀਪਇੰਦਰ ਉਮੀਦਵਾਰ ਵਜੋਂ ਘਰ-ਘਰ ਪਹੁੰਚ ਵੋਟਾਂ ਮੰਗ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਚ ਵਾਹਨਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News