ਤੁਹਾਡਾ ਬੱਚਾ ਵੀ ਖੇਡਦਾ ਹੈ ਇਸ ਤਰ੍ਹਾਂ ਦੇ ਖਿਡੌਣੇ ਨਾਲ ਤਾਂ ਰਹੋ ਸਾਵਧਾਨ, ਡਾਕਟਰਾਂ ਨੇ ਦਿੱਤੀ ਇਹ ਸਲਾਹ

08/11/2017 3:34:38 PM

ਸਿਡਨੀ/ ਲੰਡਨ— ਆਸਟਰੇਲੀਆ ਤੋਂ ਲੈ ਕੇ ਵਿਸ਼ਵ ਦੇ ਹਰ ਕੋਨੇ ਦੇ ਬੱਚਿਆਂ ਨੂੰ ਸਪਿਨਰ ਨਾਲ ਖੇਡਣ ਦਾ ਸ਼ੌਂਕ ਵਧ ਗਿਆ ਹੈ। ਸੁਰੱਖਿਆ ਸੂਤਰਾਂ ਮੁਤਾਬਕ ਇਹ ਖਿਡੌਣਾ ਖਤਰੇ ਦੇ ਘੰਟੀ ਬਣ ਗਿਆ ਹੈ। ਅਸਲ 'ਚ ਇਸ ਨੂੰ ਜਦ ਉਛਾਲਿਆ ਜਾਂਦਾ ਹੈ ਤਾਂ ਇਹ ਉੱਡਦਾ ਹੈ, ਜਿਸ ਕਾਰਨ ਅੱਖ ਜਾਂ ਮੂੰਹ 'ਤੇ ਵੱਜਣ ਦਾ ਡਰ ਰਹਿੰਦਾ ਹੈ। ਬ੍ਰਿਟੇਨ ਤੇ ਆਸਟਰੇਲੀਆ 'ਚ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ। ਇਸ ਕਾਰਨ ਲੋਕਾਂ ਦੇ ਦਿਲਾਂ 'ਚ ਇਸ ਨੂੰ ਲੈ ਕੇ ਡਰ ਹੈ। 

PunjabKesari
ਜ਼ਿਕਰਯੋਗ ਹੈ ਕਿ 18 ਜੂਨ 2017 ਨੂੰ ਆਸਟਰੇਲੀਆ 'ਚ ਇਕ ਬੱਚੇ ਨੇ ਇਸ ਦੀ ਡਿਸਕ ਦਾ ਹਿੱਸਾ ਖਾ ਲਿਆ ਸੀ ਜਿਸ ਦੇ ਆਪਰੇਸ਼ਨ ਹੋਣ ਬਾਰੇ ਦੱਸਿਆ ਗਿਆ ਸੀ। ਇਸ ਮਗਰੋਂ ਸਪਿਨਰ ਨਾਲ ਸੰਬੰਧਤ ਇਕ ਹੋਰ ਘਟਨਾ ਸੁਣਨ ਨੂੰ ਮਿਲੀ। 5 ਮਈ 2017 ਨੂੰ ਆਸਟਰੇਲੀਆ 'ਚ ਇਕ ਹੋਰ 11 ਸਾਲਾ ਬੱਚਾ ਫਿਜਟ ਸਪਿਨਰ ਨਾਲ ਖੇਡ ਰਿਹਾ ਸੀ ਅਤੇ ਉਸ ਨੇ ਜਿਵੇਂ ਹੀ ਇਸ ਨੂੰ ਹਵਾ 'ਚ ਉਡਾਇਆ ਇਹ ਬੱਚੇ ਦੀ ਅੱਖ ਕੋਲ ਜਾ ਵੱਜਾ ਅਤੇ ਉਹ ਲਹੂ-ਲੁਹਾਨ ਹੋ ਗਿਆ। ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਬੱਚੇ ਦੀ ਨਜ਼ਰ ਬਚ ਗਈ। 

PunjabKesari
ਫਿਜਟ ਸਪਿਨਰ ਕਈ ਰੰਗਾਂ 'ਚ ਮਿਲਦਾ ਹੈ ਤੇ ਬੱਚਿਆਂ ਲਈ ਆਕਰਸ਼ਣ ਦਾ ਕਾਰਨ ਤੇ ਮਾਂ-ਬਾਪ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬ੍ਰਿਟੇਨ ਦੀ ਇਕ ਆਨਲਾਈਨ ਕੰਪਨੀ ਨੇ ਕਿਹਾ ਕਿ ਉਹ ਇਸ ਨੂੰ ਵੈੱਬਸਾਈਟ ਤੋਂ ਹਟਾ ਦੇਣਗੇ। ਇਸ ਕਾਰਨ ਆਟੀਜ਼ਿਮ ਵਰਗੇ ਰੋਗਾਂ ਨਾਲ ਲੜ ਰਹੇ ਬੱਚਿਆਂ ਨੂੰ ਮਦਦ ਲਈ ਬਣਾਇਆ ਗਿਆ ਸੀ ਤਾਂ ਕਿ ਉਹ ਤਣਾਅ 'ਚੋਂ ਬਾਹਰ ਨਿਕਲ ਸਕਣ ਪਰ ਇਸ ਨੇ ਕੋਈ ਹੋਰ ਹੀ ਰੂਪ ਧਾਰ ਲਿਆ ਹੈ। ਡਾਕਟਰਾਂ ਨੇ ਵੀ ਇਹ ਹੀ ਸਲਾਹ ਦਿੱਤੀ ਹੈ ਕਿ ਮਾਂ-ਬੱਪ ਬੱਚਿਆਂ ਨੂੰ ਅਜਿਹੀਆਂ ਖੇਡਾਂ ਤੋਂ ਦੂਰ ਰੱਖਣ।


Related News