ਫਰਿੱਜ ''ਤੇ ਲੁੱਕ ਕੇ ਬੈਠਾ ਹੋਇਆ ਸੀ ਸੱਪ, ਜਦੋਂ ਪਰਿਵਾਰ ਨੇ ਦੇਖਿਆ ਤਾਂ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ (ਵੀਡੀਓ)

09/05/2017 1:09:54 PM

ਕਵੀਂਸਲੈਂਡ— ਦੁਨੀਆ ਵਿਚ ਕਈ ਲੋਕਾਂ ਨਾਲ ਅਜਿਹੀਆਂ ਘਟਨਾਵਾਂ ਵਾਪਦੀਆਂ ਹਨ, ਜਿਨ੍ਹਾਂ ਨੂੰ ਬਿਆਨ ਕਰਨਾਂ ਮੁਸ਼ਕਲ ਹੁੰਦਾ ਹੈ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਆਸਟਰੇਲੀਆ ਵਿਚ ਦੇਖਣ ਨੂੰ ਮਿਲਿਆ। ਜਿਥੇ ਆਸਟਰੇਲੀਆਈ ਪਰਿਵਾਰ ਨਾਲ ਇਕ ਅਜਿਹੀ ਘਟਨਾ ਵਾਪਰੀ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। 
ਫਰਿੱਜ ਵਿਚ ਅਜਗਰ ਦੇਖ ਪੂਰੇ ਪਰਿਵਾਰ ਦੇ ਉਡੇ ਹੋਸ਼
ਦੱਸਿਆ ਜਾ ਰਿਹਾ ਹੈ ਕਿ ਜਦੋਂ ਘਰ ਦੇ ਇਕ ਮੈਂਬਰ ਨੇ ਕੋਲਡ ਡਰਿੰਕ ਕੱਢਣ ਲਈ ਜਿਵੇਂ ਹੀ ਫਰਿੱਜ ਦਾ ਦਰਵਾਜ਼ਾ ਖੋਲ੍ਹਿਆ ਤਾਂ ਫਰਿੱਜ ਉਪਰ ਥੋੜ੍ਹੀ ਜਿਹੀ ਜਗ੍ਹਾ ਸੀ ਜਿਥੇ ਅਜਗਰ ਬੈਠਾ ਦਿਖਾਈ ਦਿੱਤਾ। ਹਾਲਾਂਕਿ ਅਜਗਰ ਫਰਿੱਜ 'ਤੇ ਕਿਵੇਂ ਪਹੁੰਚਿਆ ਇਸ ਦੀ ਜਾਣਕਾਰੀ ਨਹੀਂ ਹੈ ਪਰ ਅਜਗਰ ਨੂੰ ਦੇਖ ਪੂਰੇ ਪਰਿਵਾਰ ਦੀ ਸਿੱਟੀ-ਬਿੱਟੀ ਜ਼ਰੂਰ ਗੁੱਲ ਹੋ ਗਈ । ਫਿਰ ਕੀ ਸੀ ਤੁਰੰਤ ਸੱਪ ਨੂੰ ਕੱਢਣ ਲਈ ਬਚਾਅ ਦਲ ਨੂੰ ਬੁਲਾਇਆ ਗਿਆ । ਮੌਕੇ ਉੱਤੇ ਪੁੱਜੇ ਬਚਾਅ ਦਲ ਨੇ ਸੱਪ ਨੂੰ ਕੱਢਣ ਲਈ ਪਹਿਲਾਂ ਪੂਰੇ ਫਰਿੱਜ ਨੂੰ ਖਾਲ੍ਹੀ ਕੀਤਾ । ਇਸ ਤੋਂ ਬਾਅਦ ਸੱਪ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। 
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਵੀਡੀਓ 
ਇਸ ਘਟਨਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ । ਵੀਡੀਓ ਨੂੰ ਹੁਣ ਤੱਕ 1.9 ਲੱਖ ਲੋਕਾਂ ਨੇ ਦੇਖਿਆ ਹੈ ਅਤੇ 1200 ਲੋਕਾਂ ਨੇ ਇਸ ਨੂੰ ਸ਼ੇਅਰ ਵੀ ਕੀਤਾ ਹੈ ।

 

PYTHON HIDING ON TOP OF THE FRIDGE! When you come home after a long days work and you go to the fridge for a snack the last thing you expect to see is a snake looking back at you. This is what happened to a family in Noosaville yesterday. Such a beautiful snake. It took me way longer than it should to get him out but oh well. Even the fridge started beeping at me :). Enjoy. Stu.

Posted by The Snake Catcher 24/7 - Sunshine Coast on Wednesday, August 30, 2017

 


Related News