ਫਰਿਜ਼ਨੋ ਪੁਲਸ ਨੇ ਅਗਸਤ ਤੋਂ ਲੈ ਕੇ ਕੀਤੀਆਂ ਤਕਰੀਬਨ 300 ਅਪਰਾਧਿਕ ਗ੍ਰਿਫਤਾਰੀਆਂ

Saturday, Sep 25, 2021 - 11:41 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਪੁਲਸ ਵਿਭਾਗ ਤੋਂ ਅਗਸਤ ਦੇ ਸ਼ੁਰੂ ਵਿੱਚ ਗੈਂਗ ਹਿੰਸਾ 'ਤੇ ਆਪਣੇ ਯਤਨਾਂ ਨੂੰ ਕੇਂਦਰਤ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਤਕਰੀਬਨ 300 ਅਪਰਾਧਿਕ ਗ੍ਰਿਫਤਾਰੀਆਂ ਕੀਤੀਆਂ ਹਨ। ਇਸ ਸਬੰਧੀ ਫਰਿਜ਼ਨੋ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਦੇ ਮੈਗੇਕ ਅਧਿਕਾਰੀਆਂ ਨੇ ਫਰਿਜ਼ਨੋ ਪੁਲਸ ਗੈਂਗ ਸੁਪਰੈਸ਼ਨ ਟੀਮ (ਜੀ. ਐੱਸ. ਟੀ.) ਦੇ ਨਾਲ ਕੰਮ ਕਰਦੇ ਹੋਏ ਅਪਰਾਧਿਕ ਗੈਂਗ ਦੇ ਮੈਂਬਰਾਂ, ਗੈਂਗ ਨਾਲ ਸਬੰਧਿਤ ਗੋਲੀਬਾਰੀ ਅਤੇ ਹੱਤਿਆਵਾਂ ਨਾਲ ਜੁੜੀਆਂ ਅਪਰਾਧਿਕ ਗਤੀਵਿਧੀਆਂ 'ਤੇ ਆਪਣਾ ਧਿਆਨ ਕੇਂਦਰਤ ਕੀਤਾ ਹੈ। ਪੁਲਸ ਅਨੁਸਾਰ ਪਿਛਲੇ ਦਸ ਦਿਨਾਂ ਦੇ ਅੰਦਰ ਹੀ 16 ਅਪਰਾਧਿਕ ਗ੍ਰਿਫਤਾਰੀਆਂ ਕੀਤੀਆਂ ਹਨ ਅਤੇ 7 ਸਰਚ ਵਾਰੰਟਾਂ 'ਤੇ ਕਾਰਵਾਈ ਕਰਦਿਆਂ ਗੈਂਗ ਮੈਂਬਰਾਂ ਕੋਲੋਂ 12 ਹਥਿਆਰ ਵੀ ਜ਼ਬਤ ਕੀਤੇ ਹਨ। ਫਰਿਜ਼ਨੋ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਬਹੁਤ ਸਾਰੇ ਹਥਿਆਰਾਂ ਦੀ ਵਰਤੋਂ ਫਰਿਜ਼ਨੋ ਸ਼ਹਿਰ ਵਿੱਚ ਗੋਲੀਬਾਰੀ ਕਰਨ ਲਈ ਕੀਤੀ ਜਾ ਰਹੀ ਸੀ। ਵਿਭਾਗ ਅਨੁਸਾਰ ਕੁੱਲ ਮਿਲਾ ਕੇ, 5 ਅਗਸਤ ਨੂੰ ਗੈਂਗ ਆਪਰੇਸ਼ਨ ਦੇ ਸ਼ੁਰੂ ਹੋਣ ਤੋਂ ਬਾਅਦ, ਅਧਿਕਾਰੀਆਂ ਅਤੇ ਜਾਸੂਸਾਂ ਨੇ 282 ਗ੍ਰਿਫਤਾਰੀਆਂ ਦੇ ਨਾਲ 162 ਬੰਦੂਕਾਂ ਜ਼ਬਤ ਕੀਤੀਆਂ ਹਨ।

ਇਹ ਵੀ ਪੜ੍ਹੋ - ਓਨਟਾਰੀਓ ਦੇ ਸਿੱਖ ਬੱਚੇ ਨੇ ਕੀਤਾ ਕੈਨੇਡਾ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News