ਫਰਿਜ਼ਨੋ ਲਾਇਨਜ਼ ਕਲੱਬ ਨੇ ਜਿੱਤੀ ਸਾਕਰ ਚੈਂਪੀਅਨਸ਼ਿਪ

Wednesday, Sep 29, 2021 - 12:30 AM (IST)

ਫਰਿਜ਼ਨੋ ਲਾਇਨਜ਼ ਕਲੱਬ ਨੇ ਜਿੱਤੀ ਸਾਕਰ ਚੈਂਪੀਅਨਸ਼ਿਪ

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)-ਅੱਜ-ਕੱਲ ਕੈਲੀਫੋਰਨੀਆ 'ਚ ਸਾਕਰ (ਫੁੱਟਬਾਲ) ਦੇ ਟੂਰਨਾਮੈਂਟ ਪੂਰੇ ਜੋਬਨ 'ਤੇ ਚੱਲ ਰਹੇ ਹਨ। ਇਨ੍ਹਾਂ ਛੋਟੇ ਟੂਰਨਾਮੈਂਟ 'ਚ ਦੋ ਪੰਜਾਬੀ ਭਰਾ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਦਾ ਸਾਕਰ ਦੀ ਦੁਨੀਆ 'ਚ ਖ਼ੂਬ ਨਾਮ ਰੌਸ਼ਨ ਕਰ ਰਹੇ ਹਨ। ਪਿਛਲੇ ਦਿਨੀਂ ਸਾਕਰ ਦੀ ਚੈਂਪੀਅਨਸ਼ਿੱਪ ਕੈਲੀਫੋਰਨੀਆ ਦੇ ਸ਼ਹਿਰ ਮੌਰਗਨਹਿੱਲ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿੱਪ ਦਾ ਫ਼ਾਈਨਲ ਬੜਾ ਜ਼ਬਰਦਸਤ ਹੋ ਨਿਬੜਿਆ।

ਇਹ ਵੀ ਪੜ੍ਹੋ : ਐਸਟ੍ਰਾਜ਼ੇਨੇਕਾ ਨੇ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਸਟਾਰਟਅਪ ਨਾਲ ਕਰਾਰ ਕੀਤਾ

PunjabKesari

ਇਹ ਮੈਚ ਫਰਿਜ਼ਨੋ ਲਾਇਨਜ਼ ਕਲੱਬ ਅਤੇ ਸਨੀਵੇਲ ਲਾਇਨਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਦੋਵੇਂ ਪੰਜਾਬੀ ਭਰਾਵਾਂ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਦੀ ਜੋੜੀ ਨੇ ਜ਼ਬਰਦਸਤ ਖੇਡ ਦਾ ਮੁਜ਼ਾਹਰਾ ਕੀਤਾ ਗਿਆ ਅਤੇ ਗੋਲ਼-ਕੀਪਰ ਅਜੇਗੋ ਨੇ ਗੋਲ ਰੋਕਣ ਵਾਲੀ ਕਤਾ ਕਰ ਦਿੱਤੀ, ਅਖੀਰ ਨਿਬੇੜਾ ਪਨੰਲਟੀ ਸਟਰੋਕਾ ਨਾਲ ਹੋਇਆ। ਇਹ ਮੈਚ ਫਰਿਜ਼ਨੋ ਲਾਇਨਜ਼ ਨੇ 2-0 ਨਾਲ ਜਿੱਤ ਲਿਆ।

ਇਹ ਵੀ ਪੜ੍ਹੋ : ਬ੍ਰਿਟੇਨ ਦਾ ਵੈਲਿੰਗਟਨ ਕਾਲਜ ਭਾਰਤ 'ਚ ਖੋਲ੍ਹੇਗਾ ਸਕੂਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News