ਫਰਿਜ਼ਨੋ ਵਾਸੀਆਂ ਨੇ ਕੋਰੋਨਾ ਕਾਰਨ ਲੱਗੇ ਕਰਫਿਊ ਦਾ ਕੀਤਾ ਵਿਰੋਧ

Monday, Nov 23, 2020 - 09:28 AM (IST)

ਫਰਿਜ਼ਨੋ ਵਾਸੀਆਂ ਨੇ ਕੋਰੋਨਾ ਕਾਰਨ ਲੱਗੇ ਕਰਫਿਊ ਦਾ ਕੀਤਾ ਵਿਰੋਧ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਲਾਗੂ ਕੀਤੇ ਗਏ ਰਾਤ ਦੇ ਕਰਫਿਊ ਦਾ ਕੈਲੀਫੋਰਨੀਆ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੂਬੇ ਦੇ ਖੇਤਰ ਫਰਿਜ਼ਨੋ ਵਿਚ ਨਵੇਂ ਕਰਫਿਊ ਦੀ ਪਹਿਲੀ ਰਾਤ ਨੂੰ, ਲਗਭਗ 50 ਫਰਿਜ਼ਨੋ ਪ੍ਰਦਰਸ਼ਨਕਾਰੀਆਂ ਦਾ ਸਮੂਹ ਸ਼ਨੀਵਾਰ ਰਾਤ 10 ਵਜੇ ਨਵੇਂ ਹੁਕਮ ਦੀ ਉਲੰਘਣਾ ਕਰਨ ਲਈ ਜਾਣ-ਬੁੱਝ ਕੇ ਇਕੱਠਾ ਹੋਇਆ।

ਗਵਰਨ ਗੈਵਿਨ ਨਿਊਸਮ ਨੇ ਵੀਰਵਾਰ ਨੂੰ ਜ਼ਿਆਦਾ ਵਾਇਰਸ ਦੇ ਅਸਰ ਵਾਲੇ ਜਾਮਨੀ ਰੰਗ ਦੇ ਵੱਧ ਖਤਰੇ ਵਾਲੇ ਖੇਤਰ ਜਿਨ੍ਹਾਂ ਵਿਚ ਫਰਿਜ਼ਨੋ ਵੀ ਸ਼ਾਮਲ ਹੈ, ਨੂੰ ਰਾਤ ਦੇ ਕਰਫਿਊ ਅਧੀਨ ਕੀਤਾ ਸੀ। ਜਿਸ ਵਿਚ ਰਾਤ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਗੈਰ-ਜ਼ਰੂਰੀ ਕੰਮਾਂ ਲਈ ਇਕੱਠ ਕਰਨ 'ਤੇ ਰੋਕ ਲਗਾਈ ਗਈ ਸੀ। ਫਿਰ ਵੀ ਇਹ ਪ੍ਰਦਰਸ਼ਨਕਾਰੀ ਬਲੈਕ ਸਟੋਨ ਅਤੇ ਸ਼ਾਅ ਐਵੀਨਿਊ 'ਤੇ ਇਕੱਠੇ ਹੋਏ ਸਨ। ਇਨ੍ਹਾਂ ਅਨੁਸਾਰ ਤਾਜ਼ਾ ਪਾਬੰਦੀ ਵਾਲੇ ਆਦੇਸ਼ ਦੀ ਪਾਲਣਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ।

ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਵਾਸੀਆਂ ਅਨੁਸਾਰ ਉਹ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦੇ ਹਨ ਅਤੇ ਇਹ ਜਰੂਰੀ ਨਹੀਂ ਹੈ ਕਿ ਸਾਨੂੰ ਆਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਸਰਕਾਰ ਦੁਆਰਾ ਲਗਾਏ ਗਏ ਹੋਰ ਕਰਫਿਊ ਕਾਰਨ ਅਰਥ ਵਿਵਸਥਾ ਹੋਰ ਕਮਜ਼ੋਰ ਹੋ ਜਾਵੇਗੀ। ਇਸ ਦੇ ਇਲਾਵਾ ਇਕ ਪ੍ਰਦਰਸ਼ਨਕਾਰੀ ਹਾਰਡਿਨ ਨੇ ਕਿਹਾ ਕਿ  ਲੋਕ ਪਾਬੰਦੀਆਂ ਤੋਂ  ਤੰਗ ਆ ਚੁੱਕੇ ਹਨ ਅਤੇ ਆਪਣੇ ਘਰਾਂ ਵਿਚ ਬੰਦ ਹੋ ਕੇ ਥੱਕ ਗਏ ਹਨ। ਲੋਕਾਂ ਕੋਲ ਸੰਯੁਕਤ ਰਾਜ ਦੇ ਨਾਗਰਿਕ ਬਣਨ ਦੇ ਸਾਰੇ ਅਧਿਕਾਰ ਹਨ ਇਸ ਲਈ ਉਹ ਨਿਊਸਮ ਦੇ ਆਦੇਸ਼ ਦੀ ਪਾਲਣਾ ਨਹੀਂ ਕਰਨਗੇ। ਫਰਿਜ਼ਨੋ ਦਾ ਇਹ ਕਰਫਿਊ ਵਿਰੋਧੀ ਪ੍ਰਦਰਸ਼ਨ ਬਹੁਤ ਸਾਰੇ ਲੋਕਾਂ ਦੇ ਚਲੇ ਜਾਣ ਤੋਂ ਪਹਿਲਾਂ ਇਕ ਘੰਟਾ ਜਾਰੀ ਰਿਹਾ।


author

Lalita Mam

Content Editor

Related News