ਰੂਸ ''ਚ ਸਾਹਮਣੇ ਆਈ ਹੈਵਾਨੀਅਤ ਦੀ ਘਟਨਾ, 6 ਸਾਲ ਤੱਕ ਮੁਲਜ਼ਮ ਕਰਦਾ ਰਿਹਾ ਜਿਨਸੀ ਸ਼ੋਸ਼ਣ

11/10/2017 12:23:01 PM

ਮਾਸਕੋ (ਬਿਊਰੋ)— ਔਰਤਾਂ ਤੇ ਹੁੰਦੇ ਜ਼ਬਰ-ਜ਼ੁਲਮ ਦੇ ਮਾਮਲੇ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਦੇਖਣ-ਸੁਨਣ ਨੂੰ ਮਿਲਦੇ ਹਨ। ਤਾਜਾ ਮਾਮਲਾ ਰੂਸ ਦੀ ਰਾਜਧਾਨੀ ਮਾਸਕੋ ਦਾ ਹੈ। ਇੱਥੇ ਪੁਲਸ ਨੇ 6 ਸਾਲ ਤੋਂ ਕੈਦ ਇਕ ਔਰਤ ਨੂੰ ਆਜ਼ਾਦ ਕਰਵਾਇਆ। ਇਸ ਔਰਤ ਨੂੰ ਦੋਸ਼ੀ ਵਿਅਕਤੀ ਨੇ ਸੈਕਸ ਸਲੇਵ ਬਣਾ ਕੇ ਰੱਖਿਆ ਸੀ। ਜਦੋਂ ਔਰਤ ਨੂੰ ਆਜ਼ਾਦ ਕਰਵਾਇਆ ਗਿਆ ਤਾਂ ਉਸ ਦੇ ਸਰੀਰ ਤੇ ਜ਼ਖਮਾਂ ਦੇ ਕਈ ਨਿਸ਼ਾਨ ਸਨ। 
PunjabKesari

ਡੇਟਿੰਗ ਦੇ ਬਹਾਨੇ ਬੁਲਾ ਕੇ ਕੀਤਾ ਸੀ ਕੈਦ
ਲੀਲੀਆ (20) ਨੇ ਪੁਲਸ ਨੂੰ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਇਕ ਮੁਸਲਿਮ ਡੇਟਿੰਗ ਸਾਈਟ ਜ਼ਰੀਏ ਉਸ ਦੀ ਮੁਲਾਕਾਤ ਰਿਨਾਟ ਬਿਲਆਨੋਵ ਨਾਲ ਹੋਈ ਸੀ। ਇਸੇ ਦੌਰਾਨ ਰਿਨਾਟ ਨੇ ਡੇਟਿੰਗ ਦੇ ਬਹਾਨੇ ਉਸ ਨੂੰ ਮਿਲਣ ਲਈ ਬੁਲਾਇਆ।  ਹਾਲਾਂਕਿ ਉਨ੍ਹਾਂ ਦੋਹਾਂ ਨੇ ਅਧਿਕਾਰਿਕ ਤੌਰ 'ਤੇ ਵਿਆਹ ਨਹੀਂ ਕੀਤਾ ਸੀ ਪਰ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਉਨ੍ਹਾਂ ਨੇ ਖੁਦ ਹੀ ਵਿਆਹ ਕਰ ਲਿਆ ਸੀ। ਵਿਆਹ ਮਗਰੋਂ ਰਿਨਾਟ ਉਸ ਨੂੰ ਮਾਸਕੋ ਦੇ ਪੁਸ਼ਕਿਨੋ ਇਲਾਕੇ ਵਿਚ ਸਥਿਤ ਇਕ ਮਕਾਨ ਵਿਚ ਲੈ ਗਿਆ। ਲੀਲੀਆ ਨੂੰ ਇਹ ਨਹੀਂ ਪਤਾ ਸੀ ਕਿ ਉਸ ਨਾਲ ਅੱਗੇ ਕੀ ਹੋਣ ਵਾਲਾ ਹੈ। ਰਿਨਾਟ ਨੇ ਉਸ ਨੂੰ ਇਸੇ ਘਰ ਵਿਚ ਕੈਦ ਕਰ ਲਿਆ। ਇਸ ਘਰ ਦੇ ਆਲੇ-ਦੁਆਲੇ ਉੱਚੀਆਂ ਕੰਧਾਂ ਸਨ, ਜਿੱਥੋਂ ਸੂਰਜ ਦੀ ਰੋਸ਼ਨੀ ਵੀ ਮੁਸ਼ਕਲ ਨਾਲ ਪਹੁੰਚਦੀ ਸੀ। ਰਿਨਾਟ ਨੇ ਇਸ ਦੌਰਾਨ ਲੀਲੀਆ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਉਸ ਨੇ ਲੀਲੀਆ ਦਾ ਲਗਾਤਾਰ ਬਲਾਤਕਾਰ ਕੀਤਾ, ਜਿਸ ਦੇ ਨਤੀਜੇ ਵਿਚ ਲੀਲੀਆ ਨੇ ਉਸ ਦੇ ਚਾਰ ਬੱਚਿਆਂ ਨੂੰ ਜਨਮ ਦਿੱਤਾ। 

PunjabKesari
ਪੁਲਸ ਨੂੰ ਮਿਲੀ ਇਸ ਤਰ੍ਹਾਂ ਜਾਣਕਾਰੀ
ਰਿਨੋਟ ਹਾਲ ਵਿਚ ਹੀ ਸਭ ਤੋਂ ਛੋਟੀ ਬੇਟੀ ਨੂੰ ਘਰੋਂ ਬਾਹਰ ਲੈ ਕੇ ਗਿਆ ਸੀ। ਇਸੇ ਦੌਰਾਨ ਰਿਨੋਟ ਦੇ ਇਕ ਦੋਸਤ ਦੀ ਨਜ਼ਰ ਉਸ ਤੇ ਪਈ। ਉਸ ਨੂੰ ਕੁਝ ਗੜਬੜ ਮਹਿਸੂਸ ਹੋਈ ਤਾਂ ਉਸ ਨੇ ਪੁਲਸ ਨੂੰ ਰਿਨੋਟ ਦੇ ਇਸ ਮਕਾਨ ਬਾਰੇ ਸੂਚਨਾ ਦਿੱਤੀ। ਪੁਲਸ ਤਾਲਾ ਤੋੜ ਕੇ ਘਰ ਵਿਚ ਦਾਖਲ ਹੋਈ ਅਤੇ ਪੀੜਤਾ ਲੀਲੀਆ ਅਤੇ ਉਸ ਦੇ ਬੱਚਿਆਂ ਨੂੰ ਆਜ਼ਾਦ ਕਰਵਾਇਆ। ਇਸ ਦੌਰਾਨ ਲੀਲੀਆ ਦੇ ਸਰੀਰ 'ਤੇ ਜ਼ਖਮਾਂ ਦੇ ਕਈ ਨਿਸ਼ਾਨ ਸਨ। 
ਲੀਲੀਆ ਨੇ ਦਿੱਤਾ ਇਹ ਬਿਆਨ

PunjabKesari
ਲੀਲੀਆ ਨੇ ਮੀਡੀਆ ਨੇ ਆਪਣੇ ਜ਼ਖਮ ਦਿਖਾਉਂਦੇ ਹੋਏ ਰਿਨੋਟ ਵੱਲੋਂ ਦਿੱਤੀ ਜਾਣ ਵਾਲੀ ਹਰ ਤਕਲੀਫ ਬਾਰੇ ਦੱਸਿਆ। ਪੀੜਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ 6 ਸਾਲ ਤੱਕ ਇਹ ਸਭ ਕੁਝ ਝੱਲਦੀ ਰਹੀ। ਉਸ ਮੁਤਾਬਕ ਰਿਨੋਟ ਬੱਚਿਆਂ ਸਾਹਮਣੇ ਹੀ ਉਸ ਨੂੰ ਕੁੱਟਦਾ ਸੀ ਅਤੇ ਬੱਚਿਆਂ ਨੂੰ ਵੀ ਇਹੀ ਕਹਿੰਦਾ ਸੀ ਕਿ ਇਹ ਬੁਰੀ ਔਰਤ ਹੈ। ਤੁਸੀਂ ਵੀ ਵੱਡੇ ਹੋ ਕੇ ਇਸ ਨੂੰ ਕੁੱਟਣਾ।

PunjabKesari

ਪੁਲਸ ਨੇ ਦੱਸਿਆ ਜੇ ਜਾਂਚ ਵਿਚ ਲੀਲੀਆ ਵੱਲੋਂ ਦੱਸੀਆਂ ਗੱਲਾਂ ਸਹੀ ਪਾਈਆਂ ਗਈਆਂ ਤਾਂ ਰਿਨੋਟ ਨੂੰ 7 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।


Related News