ਘਰ ਦੇ ਗੇਟ ਅਤੇ ਹਵਾ ’ਚ ਗੋਲੀਆਂ ਚਲਾਉਣ ਵਾਲੇ 6 ’ਤੇ ਕੇਸ ਦਰਜ

Monday, Jun 24, 2024 - 11:29 AM (IST)

ਬਟਾਲਾ (ਸਾਹਿਲ)- ਘਰ ਦੇ ਗੇਟ ’ਤੇ ਅਤੇ ਹਵਾ ਵਿਚ ਗੋਲੀਆਂ ਚਲਾਉਣ ਵਾਲੇ 4 ਪਛਾਤਿਆਂ ਤੇ 2 ਅਣਪਛਾਤਿਆਂ ਖਿਲਾਫ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਹਰਜੀਤ ਕੌਰ ਪਤਨੀ ਸਵ. ਹਰਬੰਸ ਸਿੰਘ ਵਾਸੀ ਪਿੰਡ ਪੱਬਰਾਂਲੀ ਕਲਾ ਨੇ ਲਿਖਵਾਇਆ ਹੈ ਕਿ ਬੀਤੀ 21/22 ਜੂਨ ਦੀ ਦਰਮਿਆਨੀ ਰਾਤ ਉਹ ਸਾਰਾ ਪਰਿਵਾਰ ਦੇ ਘਰ ਦੀ ਦੂਜੀ ਮੰਜ਼ਿਲ ’ਤੇ ਸੁੱਤੇ ਪਏ ਸੀ ਕਿ ਰਾਤ 2 ਵਜੇ ਦੇ ਕਰੀਬ ਘਰ ਦਾ ਬਾਹਰੀ ਗੇਟ ਖੜਕਣ ਦੀ ਆਵਾਜ਼ ਆਉਣ ’ਤੇ ਉਹ ਤੇ ਉਸ ਦਾ ਲੜਕਾ ਜਗਰੂਪ ਸਿੰਘ ਜਾਗ ਪਏ ਅਤੇ ਦੂਜੀ ਮੰਜ਼ਿਲ ਤੋਂ ਬਾਹਰ ਗੇਟ ਵੱਲ ਦੇਖਿਆ ਤਾਂ ਦੋ ਮੋਟਰਸਾਈਕਲ ਖੜ੍ਹੇ ਸਨ, ਜਿਨ੍ਹਾਂ ਕੋਲ ਅੱਧੀ ਦਰਜਨ ਦੇ ਕਰੀਬ ਨੌਜਵਾਨ ਸਨ ਤੇ ਇਨ੍ਹਾਂ ਕੋਲ ਮਾਰੂ ਅਤੇ ਤੇਜ਼ਧਾਰ ਹਥਿਆਰ ਸਨ।

ਇਹ ਵੀ ਪੜ੍ਹੋ-  ਸ਼ਰਾਰਤੀ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੁੱਖ ਲੋੜ : ਜਥੇਦਾਰ ਸ੍ਰੀ ਅਕਾਲ ਤਖ਼ਤ

ਹਰਜੀਤ ਕੌਰ ਮੁਤਾਬਕ ਸਬੰਧਤ ਨੌਜਵਾਨ ਸਾਨੂੰ ਗਾਲੀ-ਗਲੋਚ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਅਤੇ ਗੇਟ ਨੂੰ ਧੱਕੇ ਮਾਰਨ ਲੱਗ ਪਏ, ਜੋ ਨਹੀਂ ਖੁੱਲ੍ਹਾ। ਉਕਤ ਬਿਆਨਕਰਤਾ ਮਹਿਲਾ ਨੇ ਆਪਣੇ ਬਿਆਨ ਵਿਚ ਪੁਲਸ ਨੂੰ ਅੱਗੇ ਲਿਖਵਾਇਆ ਹੈ ਕਿ ਉਸ ਦੇ ਲੜਕੇ ਜਗਰੂਪ ਸਿੰਘ ਨੇ ਉਸ ਨੂੰ ਦੱਸਿਆ ਕਿ ਇਹ ਨੌਜਵਾਨ ਲਵ ਤੇ ਵੰਸ਼ਪ੍ਰੀਤ ਸਿੰਘ ਵਾਸੀ ਬੋਹੜਵਾਲਾ, ਬਿੱਲਾ ਵਾਸੀ ਫਤਿਹਗੜ੍ਹ ਚੂੜੀਆਂ ਤੇ ਰਮਨ ਉਰਫ ਐੱਨ.ਪੀ. ਸਿੰਘ ਵਾਸੀ ਨਵਾਂ ਪਿੰਡ ਝੰਡੇਰ ਅਤੇ ਅਣਪਛਾਤੇ ਨੌਜਵਾਨ ਹਨ।

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ

ਉਕਤ ਔਰਤ ਮੁਤਾਬਕ ਇਸ ਦੇ ਬਾਅਦ ਸਾਡੇ ਵਲੋਂ ਰੌਲਾ ਪਾਉਣ ’ਤੇ ਲਵ ਸਿੰਘ ਨੇ ਇਕ ਫਾਇਰ ਹਵਾ ਵਿਚ ਕੀਤਾ, ਜਦਕਿ ਵੰਸ਼ਪ੍ਰੀਤ ਸਿੰਘ ਨੇ ਸਿੱਧਾ ਫਾਇਰ ਘਰ ਦੇ ਗੇਟ ’ਤੇ ਕੀਤਾ, ਜਿਸ ’ਤੇ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਐੱਸ.ਆਈ. ਜਗਬੀਰ ਸਿੰਘ ਚੌਕੀ ਇੰਚਾਰਜ ਮਾਲੇਵਾਲ ਨੇ ਕਾਰਵਾਈ ਕਰਦਿਆਂ ਉਕਤ ਚਾਰ ਪਛਾਤਿਆਂ ਤੇ ਦੋ ਅਣਪਛਾਤਿਆਂ ਖਿਲਾਫ ਬਣਦੀਆਂ ਧਾਰਾਵਾਂ ਤੇ ਅਸਲਾ ਐਕਟ ਤਹਿਤ ਉਪਰੋਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ-  ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਨਾਲ ਮੁਲਾਕਾਤ ਕਰ ਕੀਤੀ ਖ਼ਾਸ ਅਪੀਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News