ਓਵਰਟੇਕ ਕਰਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, ਕੰਟੇਨਰ ਅਤੇ ਮਿੰਨੀ ਟਰੱਕ ਦੀ ਟੱਕਰ 'ਚ 6 ਦੀ ਮੌਤ

Friday, Jun 14, 2024 - 10:56 PM (IST)

ਓਵਰਟੇਕ ਕਰਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, ਕੰਟੇਨਰ ਅਤੇ ਮਿੰਨੀ ਟਰੱਕ ਦੀ ਟੱਕਰ 'ਚ 6 ਦੀ ਮੌਤ

ਅਮਰਾਵਤੀ, (ਅਨਸ)- ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ ’ਚ ਸ਼ੁੱਕਰਵਾਰ ਨੂੰ ਇਕ ਕੰਟੇਨਰ ਵਾਹਨ ਅਤੇ ਇਕ ਮਿੰਨੀ ਟਰੱਕ ਦੀ ਟੱਕਰ ’ਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਕ ਪੁਲਸ ਅਧਿਕਾਰੀ ਅਨੁਸਾਰ, ਘਟਨਾ ਸਵੇਰੇ ਲੱਗਭਗ 5 ਵਜੇ ਕ੍ਰਿਤੀਵੇਣੂ ਮੰਡਲ ਦੇ ਸੀਤਾਨਾਪੱਲੀ ’ਚ ਵਾਪਰੀ। ਇਕ ਅਧਿਕਾਰੀ ਨੇ ਕਿਹਾ, ‘‘ਸੜਕ ’ਤੇ ਜਾ ਰਹੇ ਇਕ ਟਰੈਕਟਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ’ਚ ਇਕ ਹਲਕੇ ਵਪਾਰਕ ਵਾਹਨ (ਐੱਲ. ਸੀ. ਵੀ.) ਨੇ ਉਸ ਨੂੰ ਹਲਕੀ ਜਿਹੀ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ।’’

ਅਧਿਕਾਰੀ ਅਨੁਸਾਰ ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਮਾਲ ਟਰੱਕ ਦੀ ਐੱਲ. ਸੀ. ਵੀ. ਨਾਲ ਟੱਕਰ ਹੋ ਗਈ।


author

Rakesh

Content Editor

Related News