ਪੰਜਾਬ 'ਚ ਮੁੰਡੇ ਨੇ ਸੜਕ 'ਤੇ ਸ਼ਰੇਆਮ ਵੱਢੀ ਕੁੜੀ, ਰੂਹ ਕੰਬਾਊ ਘਟਨਾ ਦੀ CCTV ਫੁਟੇਜ ਆਈ ਸਾਹਮਣੇ (ਵੀਡੀਓ)

06/08/2024 12:29:15 PM

ਮੋਹਾਲੀ : ਮੋਹਾਲੀ ਦੇ ਫੇਜ਼-5 'ਚ ਇਕ ਮੁੰਡੇ ਨੇ ਸ਼ਰੇਆਮ ਸੜਕ 'ਤੇ ਕੁੜੀ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ, ਜਿਸ ਤੋਂ ਬਾਅਦ ਕੁੜੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕ ਖਿੱਚ ਲੈਣ ਤਿਆਰੀ, ਸ਼ੁਰੂ ਹੋ ਰਹੀ ਇਹ ਪ੍ਰਕਿਰਿਆ, ਜਾਣੋ ਕਿਵੇਂ ਕਰਨਾ ਹੈ Apply

ਇਸ ਰੂਹ ਕੰਬਾਊ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ। ਫਿਲਹਾਲ ਸੀ. ਸੀ. ਟੀ. ਵੀ. ਫੁਟੇਜ ਦੇ ਮੁਤਾਬਕ ਇਕ ਕੁੜੀ ਆਪਣੀਆਂ ਸਹੇਲੀਆਂ ਸਣੇ ਸੜਕ 'ਤੇ ਜਾ ਰਹੀ ਸੀ ਕਿ ਅਚਾਨਕ ਦਰੱਖ਼ਤ ਪਿੱਛੇ ਘਾਤ ਲਾਈ ਬੈਠੇ ਮੁੰਡੇ ਨੇ ਆਪਣੇ ਬੈਗ 'ਚੋਂ ਤੇਜ਼ਧਾਰ ਹਥਿਆਰ ਕੱਢਿਆ ਅਤੇ ਕੁੜੀ 'ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ, ਮੁੰਡੇ ਨੇ ਸ਼ਰੇਆਮ ਸੜਕ 'ਤੇ ਹਥਿਆਰ ਨਾਲ ਕੁੜੀ 'ਤੇ ਕਈ ਵਾਰ ਵਾਰ ਕੀਤੇ, ਜਿਸ ਤੋਂ ਬਾਅਦ ਕੁੜੀ ਬੁਰੀ ਤਹ੍ਹਾਂ ਲਹੂ-ਲੁਹਾਨ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਜਲਦ ਮਿਲਣ ਜਾ ਰਹੀ ਵੱਡੀ ਰਾਹਤ, ਖ਼ੁਸ਼ ਕਰ ਦੇਵੇਗੀ ਇਹ ਖ਼ਬਰ

ਇਸ ਨੂੰ ਦੇਖ ਕੇ ਉਸ ਦੇ ਨਾਲ ਦੀਆਂ ਕੁੜੀਆਂ ਭੱਜ ਗਈਆਂ। ਮੁੰਡਾ ਲਗਾਤਾਰ ਕੁੜੀ 'ਤੇ ਹਮਲਾ ਕਰਦਾ ਰਿਹਾ ਅਤੇ ਫਿਰ ਪੈਦਲ ਦੀ ਫ਼ਰਾਰ ਹੋ ਗਿਆ। ਫਿਲਹਾਲ ਰਾਹਗੀਰਾਂ ਵਲੋਂ ਕੁੜੀ ਨੂੰ ਫੇਜ਼-5 ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕੁੜੀ ਨੇ ਦਮ ਤੋੜ ਦਿੱਤਾ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News