ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਇਕ ਗ੍ਰਿਫਤਾਰ

Tuesday, Jul 04, 2017 - 05:05 PM (IST)

ਪੈਰਿਸ— ਫ੍ਰਾਂਸ ਦੇ ਨਵੇਂ ਚੁਣੇ ਰਾਸ਼ਟਰਪਤੀ ਇਮੈਨਏਲ ਮੈਕਰੋਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਜਾਰੀ ਹੈ। ਯੂਰਪੀ ਸੰਘ ਦੇ ਸਮਰਥਕ ਅਤੇ ਮੱਧਮਾਰਗੀ ਇਮੈਨੁਏਲ ਮੈਕਰੋਂ ਨੇ 8 ਮਈ ਨੂੰ ਰਾਸ਼ਟਰਪਤੀ ਅਹੁੱਦੇ ਦੀ ਦੌੜ 'ਚ ਜਿੱਤ ਹਾਸਲ ਕੀਤੀ ਸੀ। ਉਹ ਨੌਜਵਾਨ ਰਾਸ਼ਟਰਪਤੀ ਹਨ।
ਮੈਕਰੋਂ ਨੇ ਫ੍ਰਾਂਸ ਅਤੇ ਯੂਰੋਏਜੰਸੀ/ ਪੇਰਿਸਪੀਯ ਸੰਘ ਲਈ ਉਸ ਸਮੇਂ ਤੋਂ ਆਪਣਾ ਰਾਜਨੀਤਕ ਅਤੇ ਆਰਥਿਕ ਸੁਧਾਰ ਦਾ ਏਜੰਡਾ ਸ਼ੁਰੂ ਕਰ ਦਿੱਤਾ ਸੀ। ਇਸ ਨਤੀਜੇ ਦਾ ਪੂਰੀ ਦੁਨੀਆ ਖਾਸ ਕਰ ਕੇ ਬਰੁਸਲੇਸ ਅਤੇ ਬਰਲਿਨ ਦੇ ਨੇਤਾਵਾਂ ਲਈ ਦੂਰਗਾਮੀ ਅਸਰ ਹੋਵੇਗਾ ਕਿਉਂਕਿ ਲੀ ਪੇਨ ਈਯੂ ਵਿਰੋਧੀ ਅਤੇ ਵਿਸ਼ਵੀਕਰਨ ਵਿਰੋਧੀ ਕਾਰਜਕ੍ਰਮ ਤੋਂ ਇਹ ਨੇਤਾ ਘਬਰਾਏ ਹੋਏ ਸਨ।


Related News