ਵ੍ਹਾਈਟ ਹਾਊਸ ਦੇ ਸਾਬਕਾ ਡਾਕਟਰ ਦਾ ਦਾਅਵਾ- ਬਹੁਤ ਖ਼ਰਾਬ ਹੈ ਰਾਸ਼ਟਰਪਤੀ ਬਾਈਡੇਨ ਦੀ ਸਿਹਤ
Tuesday, Nov 28, 2023 - 10:43 AM (IST)
ਵਾਸ਼ਿੰਗਟਨ (ਬਿਊਰੋ) - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਿਹਤ ਕਾਫੀ ਖਰਾਬ ਹੈ। ਟੈਕਸਾਸ ਦੇ ਰਿਪਬਲਿਕਨ ਪ੍ਰਤੀਨਿਧੀ ਰੌਨੀ ਜੈਕਸਨ, ਜੋ ਕਿ ਵ੍ਹਾਈਟ ਹਾਊਸ ਦੇ ਸਾਬਕਾ ਡਾਕਟਰ ਹਨ, ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਾਈਡੇਨ ਦੀ ਸਿਹਤ ਬਾਰੇ ਚਿੰਤਾਵਾਂ ਜਾਇਜ਼ ਹਨ। ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਰਹੀ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ, 1 ਦੀ ਮੌਤ
ਰੌਨੀ ਜੈਕਸਨ ਨੇ ਕਿਹਾ ਕਿ ਮੈਂ 3 ਰਾਸ਼ਟਰਪਤੀਆਂ ਜਾਰਜ ਬੁਸ਼, ਬਰਾਕ ਓਬਾਮਾ ਅਤੇ ਡੋਨਾਲਡ ਟਰੰਪ ਦੀ ਦੇਖਭਾਲ ਕੀਤੀ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਬਾਈਡੇਨ ਕੰਮ ਨਹੀਂ ਕਰ ਸਕਦੇ, ਉਨ੍ਹਾਂ ਹਰ ਰੋਜ਼ ਸਾਡੇ ਲਈ ਇਹ ਸਾਬਿਤ ਕੀਤਾ ਹੈ ਅਤੇ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫਰੀਦਕੋਟ ’ਚ ਸ਼ਰੇਆਮ ਵੱਢ ’ਤਾ ਮੁੰਡਾ, 10-12 ਜਣਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਵਾਰਦਾਤ, ਦੇਖੋ ਵੀਡੀਓ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8