ਸਾਬਕਾ ਰਗਬੀ ਖਿਡਾਰੀ ਨੇ 3 ਬੱਚਿਆਂ ਤੇ ਪਤਨੀ ਨੂੰ ਜੀਉਂਦਾ ਸਾੜਿਆ, ਖੁਦ ਨੂੰ ਮਾਰਿਆ ਚਾਕੂ

Thursday, Feb 20, 2020 - 12:53 AM (IST)

ਸਾਬਕਾ ਰਗਬੀ ਖਿਡਾਰੀ ਨੇ 3 ਬੱਚਿਆਂ ਤੇ ਪਤਨੀ ਨੂੰ ਜੀਉਂਦਾ ਸਾੜਿਆ, ਖੁਦ ਨੂੰ ਮਾਰਿਆ ਚਾਕੂ

ਨਵੀਂ ਦਿੱਲੀ— ਆਸਟਰੇਲੀਆ ਦੇ ਇਕ ਸਾਬਕਾ ਰਗਬੀ ਖਿਡਾਰੀ ਰੋਵਨ ਬੈਕਸਟਰ ਨਾ ਜੁੜੀ ਭਿਆਨਕ ਘਟਨਾ ਸਾਹਮਣੇ ਆਈ, ਜਦੋ ਉਨ੍ਹਾਂ ਨੇ ਆਪਣੇ 3 ਬੱਚਿਆਂ ਤੇ ਪਤਨੀ ਨੂੰ ਕਾਰ 'ਚ ਬੰਦ ਕਰ ਅੱਗ ਲਗਾ ਦਿੱਤਾ। ਬੈਕਸਟਰ ਨੇ ਬਾਅਦ 'ਚ ਆਪਣੇ ਬੱਚਿਆਂ ਨੂੰ ਜਲਦਾ ਦੇਖ ਚਾਕੂ ਨਾਲ ਆਤਮਹੱਤਿਆ ਕਰ ਲਈ। 42 ਸਾਲ ਦੇ ਸਾਬਕਾ ਗਰਬੀ ਰੋਵਨ ਬੈਕਸਟਰ 'ਤੇ ਗੰਭੀਰ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ 3 ਛੋਟੇ-ਛੋਟੇ ਬੱਚਿਆਂ ਤੇ ਪਤਨੀ ਦੀ ਕਾਰ ਨੂੰ ਅੱਗ ਲਗਾ ਦਿੱਤੀ। ਇਕ ਰਿਪੋਰਟ ਅਨੁਸਾਰ ਬੈਕਸਟਰ ਤੇ ਉਸਦੀ ਪਤਨੀ ਹੈਂਨਾ ਅਲੱਗ-ਅੱਲਗ ਰਹਿ ਰਹੇ ਸੀ।

PunjabKesari
6, 4 ਤੇ 3 ਸਾਲ ਦੀ ਸੀ ਬੱਚਿਆਂ ਦੀ ਉਮਰ

PunjabKesari
ਰੋਵਨ ਚਾਰਲਸ ਬੈਕਸਟਰ ਦੇ ਤਿੰਨ ਬੱਚੇ ਆਲੀਆ (6 ਸਾਲ), ਲਾਈਨਾਹ (4) ਤੇ ਟ੍ਰੇ (3) ਉਸ ਸਮੇਂ ਇਸ ਸਫੇਦ ਐੱਸ. ਯੂ. ਵੀ. ਕਾਰ 'ਚ ਸਵਾਰ ਸਨ। ਇਹ ਘਟਨਾ ਬ੍ਰਿਸਬੇਨ ਦੇ ਸਾਊਥ ਈਸਟ ਦੇ ਕੈਂਪ ਹਿਲ ਇਲਾਕੇ ਦੀ ਹੈ।

PunjabKesari
ਜਲਦੀ ਕਾਰ 'ਚੋਂ ਪਤਨੀ ਨੇ ਮਾਰੀ ਸੀ ਛਾਲ

PunjabKesari
ਰਿਪੋਰਟ ਅਨੁਸਾਰ ਰੋਵਨ ਦੀ 32 ਸਾਲ ਦੀ ਪਤਨੀ ਹੈਂਨਾ ਬੈਕਸਟਰ ਨੇ ਕਾਰ 'ਚੋਂ ਛਾਲ ਮਾਰ ਦਿੱਤੀ ਸੀ, ਜਿਸ ਨੂੰ ਬਾਅਦ 'ਚ ਲੋਕਾਂ ਨੇ ਹਸਪਤਾਲ ਪਹੁੰਚਾਇਆ। ਹਾਲਾਂਕਿ ਉਸਦੀ ਜਾਨ ਨਹੀਂ ਬਚ ਸਕੀ। ਹੈਂਨਾ ਨੇ ਕਾਰ 'ਚੋਂ ਇਹ ਕਹਿੰਦੇ ਹੋਏ ਛਾਲ ਮਾਰੀ ਸੀ ਕਿ ਉਸਦੇ ਪਤੀ ਨੇ ਉਸ 'ਤੇ ਪੈਟਰੋਲ ਪਾਇਆ।


author

Gurdeep Singh

Content Editor

Related News