ਐਡੀਲੇਡ ''ਚ ਵਾਪਰਿਆ ਹਾਦਸਾ, ਬੇਕਾਬੂ ਕਾਰ ਨੇ 4 ਔਰਤਾਂ ਕੀਤੀਆਂ ਜ਼ਖਮੀ

12/02/2017 3:27:52 PM

ਐਡੀਲੇਡ (ਏਜੰਸੀ)— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਕਾਰ ਡਰਾਈਵਰ ਸਮੇਤ 4 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਰਅਸਲ ਡਰਾਈਵਰ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠਾ, ਜਿਸ ਕਾਰਨ ਕਾਰ ਪੈਦਲ ਯਾਤਰੀਆਂ ਨੂੰ ਕੁਚਲਦੀ ਹੋਈ ਚੌਰਾਹੇ 'ਤੇ ਸਥਿਤ ਇਕ ਖੰਭੇ ਨਾਲ ਟਕਰਾ ਗਈ। ਕਾਰ ਨੇ ਪੈਦਲ ਜਾ ਰਹੀਆਂ 4 ਔਰਤਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਇਹ ਹਾਦਸਾ ਐਡੀਲੇਡ ਦੇ ਪਿਲਨੇਨੀ ਸਟਰੀਟ ਅਤੇ ਰੰਡਲ ਸਟਰੀਟ 'ਚ ਸਥਾਨਕ ਸਮੇਂ ਅਨੁਸਾਰ ਸ਼ਾਮ ਤਕਰੀਬਨ 4.00 ਵਜੇ ਵਾਪਰਿਆ। 
ਹਾਦਸੇ 'ਚ ਕਾਰ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਡਰਾਈਵਰ ਸਮੇਤ ਸਾਰੇ ਜ਼ਖਮੀਆਂ ਨੂੰ ਰਾਇਲ ਐਡੀਲੇਡ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਰੋਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News