ਤਾਮਿਲਨਾਡੂ ''ਚ ਵਾਪਰਿਆ ਭਿਆਨਕ ਹਾਦਸਾ, ਪਰਿਵਾਰ ਦੇ 4 ਜੀਆਂ ਸਣੇ 5 ਲੋਕਾਂ ਦੀ ਦਰਦਨਾਕ ਮੌਕ
Wednesday, Apr 10, 2024 - 04:38 PM (IST)

ਮਦੁਰੈ- ਤਾਮਿਲਨਾਡੂ ਦੇ ਵਿਰੁਧੁਨਗਰ-ਮਦੁਰੈ ਚਾਰ ਲੈਨ ਨੈਸ਼ਨਲ ਹਾਈਵੇ 'ਤੇ ਤਿਰੁਮੰਗਲਮ ਨੇੜੇ ਸੜਕ ਦੁਰਘਟਨਾ 'ਚ ਇਕ ਹੀ ਪਰਿਵਾਰ ਦੇ 4 ਜੀਆਂ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰ 'ਚ ਸਵਾਰ ਲੋਕ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਘਰ ਪਰਤ ਰਹੇ ਸਨ। ਉਸੇ ਦੌਰਾਨ ਤੇਜ਼ ਰਫ਼ਤਾਰ ਵਾਹਨ ਨੇ ਇਕ ਦੋਪਹੀਆ ਵਾਹਨ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸਤੋਂ ਬਾਅਦ ਉਲਟ ਦਿਸ਼ਾ ਤੋਂ ਸਿਵਾਰਾਕੋਟਈ ਰੋਡ ਕਾਰ ਪਲਟਈਆਂ ਖਾਂਦੀ ਹੋਈ ਦੁਰਘਟਨਾਗ੍ਰਸਤ ਹੋ ਗਈ।
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਨੂੰ ਪਛਾਣ ਆਰ. ਕਨਾਗਵੇਲ (62), ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਕੁਮਾਰੀ (51), ਨੂੰਹ ਐੱਮ. ਨਾਗਜੋਥੀ (28), ਉਸਦੀ ਧੀ ਸ਼ਿਵਾ ਅਥਮਿਕਾ (8) ਅਤੇ ਦੋਪਹੀਆ ਵਾਹਨ ਚਾਲਕ ਪੰਡੀ (52) ਦੇ ਰੂਪ 'ਚ ਹੋਈ ਹੈ। ਕਾਰ ਸਵਾਰ ਹੋਰ 5 ਲੋਕ ਜ਼ਖ਼ਮੀ ਹੋ ਗਏ, ਉਨ੍ਹਾਂ ਨੂੰ ਮਦੁਰੈ ਦੇ ਸਰਕਾਰੀ ਰਾਜਾਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ 'ਚ ਨਾਗਜੋਸ਼ੀ ਦੀ ਜੁੜਵਾ ਧੀ ਸ਼ਿਵਾ ਸ਼੍ਰੀ (8), ਪੁੱਤਰ ਸ਼ਿਵਾ ਅਧਿੱਤਿਆ (5), ਪਿਤਾ ਕੇ. ਮਣੀਕੰਦਨ, ਰਤਨਾਸਾਮੀ (64), ਮੀਨਾ (55) ਹਨ। ਪੁਲਸ ਨੇ ਕੱਲੀਕੁਡੀ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ।