ਖਸ਼ੋਗੀ ਹੱਤਿਆ ਮਾਮਲੇ ''ਚ 5 ਅਧਿਕਾਰੀ ਕਰ ਰਹੇ ਹਨ ਮੌਤ ਦੀ ਸਜ਼ਾ ਦਾ ਸਾਹਮਣਾ
Thursday, Nov 15, 2018 - 08:16 PM (IST)

ਰਿਆਦ — ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਮਾਮਲੇ 'ਚ 5 ਸਾਊਦੀ ਅਧਿਕਾਰੀ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। ਸਾਊਦੀ 'ਚ ਤੁਰਕੀ ਵਣਜ ਦੂਤਘਰ ਦੇ ਅੰਦਰ ਖਸ਼ੋਗੀ ਦੀ ਲਾਸ਼ ਦੇ ਟੁਕੜੇ ਮਿਲੇ ਗਏ ਸਨ। ਸਾਊਦੀ ਵਕੀਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਆਖਿਆ ਕਿ ਕ੍ਰਾਊਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਇਸ 'ਚ ਸ਼ਾਮਲ ਨਹੀਂ ਹਨ। ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਵਧਦੇ ਅੰਤਰਰਾਸ਼ਟਰੀ ਆਲੋਚਨਾਵਾਂ ਤੋਂ ਬਾਅਦ ਵਕੀਲ ਦਾ ਇਹ ਐਲਾਨ ਸਾਹਮਣੇ ਆਇਆ ਹੈ।
ਵਾਸ਼ਿੰਗਟਨ ਪੋਸਟ 'ਚ ਸਾਊਦੀ ਸ਼ਾਸਕਾਂ ਦੇ ਮੁਖ ਆਲੋਚਕ ਰਹੇ 59 ਸਾਲਾ ਪੱਤਰਕਾਰ ਜਮਾਲ ਖਸ਼ੋਗੀ ਨੂੰ ਆਖਰੀ ਵਾਰ 2 ਅਕਤੂਬਰ ਨੂੰ ਵਣਜ ਦੂਤਘਰ ਦੇ ਅੰਦਰ ਘੁੰਮਦਾ ਦੇਖਿਆ ਗਿਆ ਸੀ। ਉਹ ਆਪਣੇ ਵਿਆਹ ਨਾਲ ਜੁੜੇ ਦਸਤਾਵੇਜ਼ ਲੈਣ ਲਈ ਵਣਜ ਦੂਤਘਰ ਗਏ ਸਨ। ਅਖਬਾਰ ਏਜੰਸੀ 'ਐਸ. ਪੀ. ਏ.' ਵੱਲੋਂ ਪ੍ਰਕਾਸ਼ਿਤ ਇਕ ਅਧਿਕਾਰਕ ਬਿਆਨ ਮੁਤਾਬਕ ਵਕੀਲ ਨੇ ਅਪੀਲ ਕੀਤੀ ਕਿ 5 ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਇਨ੍ਹਾਂ ਅਧਿਕਾਰੀਆਂ 'ਤੇ ਹੱਤਿਆ ਦਾ ਆਦੇਸ਼ ਦੇਣ ਅਤੇ ਇਸ ਅਪਰਾਧ ਨੂੰ ਅੰਜ਼ਾਮ ਦੇਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਹੱਤਿਆ 'ਚ ਸ਼ਾਮਲ ਹੋਰ ਵਿਅਕਤੀਆਂ ਲਈ ਵੀ ਸਖਤ ਸਜ਼ਾ ਦੀ ਮੰਗ ਕੀਤੀ ਗਈ ਹੈ। ਇਸ ਮੁਤਾਬਕ ਹੱਤਿਆ ਦੇ ਸਿਲਸਿਲੇ 'ਚ ਕੁਲ 21 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਜਾਂਚ ਦੌਰਾਨ ਇਨ੍ਹਾਂ 'ਚੋਂ 11 ਨੂੰ ਪੱਤਰਕਾਰ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਹੋਰ ਖਿਲਾਫ ਜਾਂਚ ਜਾਰੀ ਹੈ। ਫਿਲਹਾਲ ਤੁਰਕੀ ਨੇ ਵੀਰਵਾਰ ਨੂੰ ਕਿਹਾ ਕਿ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਸਾਊਦੀ ਦਾ ਬਿਆਨ ਕਾਫੀ ਨਹੀਂ ਹੈ ਅਤੇ ਉਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹੱਤਿਆ ਪਹਿਲਾਂ ਹੀ ਯੋਜਨਾਬੱਧ ਸੀ। ਤੁਰਕੀ ਦੇ ਵਿਦੇਸ਼ ਮੰਤਰੀ ਮੌਲੂਦ ਜਾਵੇਸ਼ ਉਗਲੂ ਨੇ ਟੀ. ਵੀ. ਤੇ ਦਿੱਤੇ ਭਾਸ਼ਣ 'ਚ ਆਖਿਆ ਕਿ ਇਸ ਸਬੰਧ 'ਚ ਚੁੱਕੇ ਗਏ ਤਮਾਮ ਕਦਮ ਨਾਕਾਫੀ ਹਨ। ਜਾਵੇਸ਼ ਨੇ ਅੱਗੇ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਬਿਆਨ ਮੈਨੂੰ ਤਸੱਲੀਬਖਸ਼ ਨਹੀਂ ਲਗੇ। ਉਨ੍ਹਾਂ ਨੇ ਕਿਹਾ ਕਿ ਇਹ ਹੱਤਿਆ ਪਹਿਲਾਂ ਤੋਂ ਹੀ ਪਲਾਨ ਸੀ। ਤੁਰਕੀ ਨੇ ਬੁੱਧਵਾਰ ਨੂੰ ਹੱਤਿਆ ਮਾਮਲੇ 'ਚ ਅੰਤਰਰਾਸ਼ਟਰੀ ਜਾਂਚ ਕਰਾਉਣ ਦੀ ਮੰਗ ਕੀਤੀ ਸੀ। ਤੁਰਕੀ, ਸਾਊਦੀ, ਅਮਰੀਕਾ ਅਤੇ ਆਪਣੇ ਪੱਛਮੀ ਦੇਸ਼ਾਂ ਦੇ ਸਹਿਯੋਗੀਆਂ ਸਮੇਤ ਕਈ ਦੇਸ਼ਾਂ ਨਾਲ ਹੱਤਿਆ ਨਾਲ ਜੁੜੀ ਇਕ ਆਡੀਓ ਰਿਕਾਰਡਿੰਗ ਵੀ ਸਾਂਝੀ ਕਰ ਚੁੱਕੇ ਹਨ। ਤੁਰਕੀ ਦੇ ਰਾਸ਼ਟਰਪਤੀ ਤਇਬ ਐਦਰੋਗਨ ਨੇ ਕਿਹਾ ਕਿ ਖਸ਼ੋਗੀ ਦੀ ਹੱਤਿਆ ਦਾ ਆਦੇਸ਼ ਸਾਊਦੀ ਸਰਕਾਰ 'ਚ ਉੱਚ ਪੱਧਰ ਤੋਂ ਆਇਆ ਹੈ।