ਗਿਨੀ ''ਚ ਚੋਣਾਂ ਤੋਂ ਬਾਅਦ ਝੜਪ, 5 ਬੱਚਿਆਂ ਦੀ ਮੌਤ

Wednesday, Feb 07, 2018 - 04:34 PM (IST)

ਗਿਨੀ ''ਚ ਚੋਣਾਂ ਤੋਂ ਬਾਅਦ ਝੜਪ, 5 ਬੱਚਿਆਂ ਦੀ ਮੌਤ

ਕੋਨਾਕਰੀ(ਭਾਸ਼ਾ)— ਮੱਧ ਗਿਨੀ ਵਿਚ ਹਫਤੇ ਦੇ ਆਖੀਰ ਵਿਚ ਹੋਈਆਂ ਸਥਾਨਕ ਚੋਣਾਂ ਤੋਂ ਬਾਅਦ ਝੜਪਾਂ ਦੌਰਾਨ ਲਗਾਈ ਗਈ ਅੱਗ ਨਾਲ 5 ਬੱਚਿਆਂ ਦੀ ਮੌਤ ਹੋ ਗਈ। ਸਰਕਾਰ ਦੇ ਮੰਤਰੀ ਬਾਓਰੀਮਾ ਕੋਂਡੇ ਨੇ ਦੱਸਿਆ ਕਿ ਝੋਂਪੜੀਆਂ ਅਤੇ ਮਕਾਨਾਂ ਵਿਚ ਅੱਗ ਲਗਾਈ ਗਈ ਅਤੇ ਇਸ ਵਿਚ '5 ਬੱਚਿਆਂ ਦੀ ਮੌਤ ਹੋ ਗਈ।' ਉਨ੍ਹਾਂ ਨੇ ਬੱਚਿਆਂ ਦੀ ਪਛਾਣ ਅਤੇ ਉਨ੍ਹਾਂ ਦੀ ਉਮਰ ਨਹੀਂ ਦੱਸੀ।
ਦੱਸਣਯੋਗ ਹੈ ਕਿ ਐਤਵਾਰ ਨੂੰ ਵੋਟਾਂ ਤੋਂ ਬਾਅਦ ਪੱਛਮੀ ਅਫਰੀਕੀ ਦੇਸ਼ ਵਿਚ ਅਸ਼ਾਂਤੀ ਫੈਲ ਗਈ ਅਤੇ ਸੁਰੱਖਿਆ ਬਲਾਂ ਨਾਲ ਝੜਪ ਦੌਰਾਨ ਵਿਰੋਧੀ ਦਲ ਦੇ ਇਕ ਸਮਰਥਕ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਗਿਨੀ ਵਿਚ ਰਾਜਨੀਤਕ ਅਵਿਸ਼ਵਾਸ ਜ਼ਿਆਦਾ ਹੈ, ਜਿੱਥੇ ਜਾਤੀ ਤਣਾਅ ਅਕਸਰ ਚੋਣਾਂ ਸਮੇਂ ਘਾਤਕ ਹੋ ਜਾਂਦੇ ਹਨ।


Related News