ਕੈਨੇਡੀਅਨ ਮਛੇਰੇ ਨੇ ਫੜੀ ਸਭ ਤੋਂ ਲੰਬੇ ਨੱਕ ਵਾਲੀ ਮੱਛੀ, ਦੇਖਣ ਵਾਲੇ ਵੀ ਹੋਏ ਹੈਰਾਨ (ਤਸਵੀਰਾਂ)
Tuesday, Aug 25, 2020 - 11:15 AM (IST)

ਨਿਊ ਫਾਊਂਡਲੈਂਡ- ਇਕ ਕੈਨੇਡੀਅਨ ਮਛੇਰੇ ਨੇ ਇਕ ਅਜਿਹੀ ਮੱਛੀ ਫੜੀ ਹੈ, ਜਿਸ ਦੇ ਚਰਚੇ ਸਾਰੀ ਦੁਨੀਆ ਵਿਚ ਹੋ ਰਹੇ ਹਨ। ਇਹ ਸਾਧਾਰਣ ਮੱਛੀ ਨਹੀਂ ਹੈ ਸਗੋਂ ਦੁਨੀਆ ਦੀਆਂ ਅਜੀਬ ਮੱਛੀਆਂ ਵਿਚ ਇਸ ਨੂੰ ਗਿਣਿਆ ਜਾ ਰਿਹਾ ਹੈ। ਇਸ ਮੱਛੀ ਦਾ ਨੱਕ ਬਹੁਤ ਲੰਬਾ ਹੈ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ ਹੈ।
ਨਿਊ ਫਾਊਂਡਲੈਂਡ ਵਿਚ ਰਹਿਣ ਵਾਲੇ ਮਛੇਰੇ ਗੈਰੀ ਗੁੱਡਈਅਰ ਨੇ 800 ਮੀਟਰ ਦੀ ਡੂੰਘਾਈ ਵਿਚੋਂ ਇਸ ਮੱਛੀ ਨੂੰ ਫੜਿਆ ਤੇ ਜਦ ਉਸ ਨੇ ਜਾਲ ਖੋਲ੍ਹ ਕੇ ਇਸ ਨੂੰ ਦੇਖਿਆ ਤਾਂ ਉਹ ਆਪ ਵੀ ਹੈਰਾਨ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਕਦੇ ਅਜਿਹਾ ਅਜੀਬ ਜੀਵ ਨਹੀਂ ਦੇਖਿਆ।
ਫਿਸ਼ਰ ਤੇ ਓਸ਼ਨ ਵਿਭਾਗ ਅਤੇ ਜੰਗਲੀ ਜੀਵਾਂ ਸਬੰਧੀ ਜਾਣਕਾਰੀ ਰੱਖਣ ਵਾਲੀ ਮਾਹਿਰ ਕੈਰੀਲੋਇਨ ਮੀਰੀ ਦਾ ਕਹਿਣਾ ਹੈ ਕਿ ਇਹ ਚੀਮਰਜ਼ ਨਸਲ ਦੀ ਹੈ ਜੋ ਕਿ ਸ਼ਾਰਕ ਤੇ ਸਕੇਟਸ ਦੇ ਪਰਿਵਾਰ ਵਿਚੋਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮੱਛੀਆਂ ਜ਼ਿਆਦਾਤਰ ਸਮੁੰਦਰ ਦੇ 3000 ਮੀਟਰ ਦੀ ਡੂੰਘਾਈ ਵਿਚ ਹੁੰਦੀਆਂ ਹਨ।
ਨਿਊ ਫਾਊਂਡਲੈਂਡ ਸੂਬੇ ਵਿਚ ਤਾਂ ਇਹ ਬਹੁਤ ਹੀ ਘੱਟ ਪਾਈਆਂ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਇਸ ਦਾ ਨਾਂ ਗਰੀਕ ਸ਼ਬਦ ਤੋਂ ਬਣਿਆ ਹੈ। ਇਹ ਦੇਖਣ ਵਿਚ ਪੰਛੀ ਤੇ ਡਾਇਨਾਸੋਰ ਵਰਗੀਆਂ ਲੱਗਦੀਆਂ ਹਨ। ਇਨ੍ਹਾਂ ਦੇ ਸਿਰ ਦੇ ਪਿੱਛੇ ਫਿਨਜ਼ (ਖੰਭ) ਬਣੇ ਹੁੰਦੇ ਹਨ।