ਆਸਟ੍ਰੇਲੀਆ : ਘਰ ਦੇ ਨੇੜੇ ਪੁੱਜੀ ਅੱਗ ਦੇਖ 12 ਸਾਲਾ ਬੱਚੇ ਨੇ ਇੰਝ ਬਚਾਈ ਜਾਨ

12/18/2019 3:17:28 PM

ਪਰਥ— ਪੱਛਮੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਦਾ ਉੱਤਰੀ ਇਲਾਕਾ ਮੋਗੁਲਬੇਰ ਐਤਵਾਰ ਨੂੰ ਜੰਗਲੀ ਅੱਗ ਦੀ ਚਪੇਟ 'ਚ ਆ ਗਿਆ। ਜਦ ਅੱਗ ਅੱਗੇ ਵਧ ਰਹੀ ਸੀ ਤਾਂ 12 ਸਾਲਾ ਲਿਊਕ ਸਟ੍ਰੋਕ ਘਰ ਵਿੱਚ ਇਕੱਲਾ ਸੀ । ਅੱਗ ਨੂੰ ਘਰ ਵੱਲ ਵੱਧਦੇ ਦੇਖ ਲਿਊਕ ਨੇ ਹਿੰਮਤ ਵਿਖਾਈ । ਉਸ ਨੇ ਘਰ ਵਿੱਚ ਰੱਖੀ ਭਰਾ ਦੇ ਪਿਕਅਪ ਟਰੱਕ 'ਚ ਆਪਣੇ ਕੁੱਤੇ ਨੂੰ ਰੱਖਿਆ ਅਤੇ 4 ਕਿ. ਮੀ. ਤੱਕ ਗੱਡੀ ਚਲਾ ਕੇ ਦੋਹਾਂ ਦੀ ਜਾਨ ਬਚਾਈ । ਤਕਰੀਬਨ ਇੱਕ ਘੰਟੇ ਬਾਅਦ ਫਾਇਰ ਫਾਈਟਰਜ਼ ਮੌਕੇ 'ਤੇ ਪੁੱਜੇ ਅਤੇ ਬੱਚੇ ਨੂੰ ਵਾਹਨ ਸਮੇਤ ਸੁਰੱਖਿਅਤ ਬਚਾਇਆ ਗਿਆ। ਲਿਊਕ ਦਾ ਵੱਡਾ ਭਰਾ ਤੇ ਪਿਤਾ ਘਰ 'ਚ ਨਹੀਂ ਸਨ ਪਰ ਇਸ ਦੌਰਾਨ ਉਸ ਨੇ ਕਾਫੀ ਹਿੰਮਤ ਦਿਖਾਈ।

ਬਿੰਡੁਨ ਫਾਇਰ ਬ੍ਰਿਗੇਡ ਦੇ ਫ੍ਰੇਗ ਸਪੈਂਸਰ ਨੇ ਦੱਸਿਆ ਕਿ ਅਸੀਂ ਸਮਾਂ ਨਹੀਂ ਪਾ ਰਹੇ ਕਿ ਬੱਚੇ ਨੇ ਕਿਵੇਂ ਜਾਨ ਬਚਾਈ। ਚਾਰੋਂ ਪਾਸੇ ਧੂੰਏਂ ਕਾਰਨ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਲਿਊਕ  ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ 'ਤੇ ਮਾਣ ਹੈ, ਜਿਸ ਨੇ ਆਪਣੀ ਜਾਨ ਤੇ ਕੁੱਤੇ ਦੀ ਜਾਨ ਬਚਾਈ। ਉਨ੍ਹਾਂ ਨੇ 7 ਸਾਲ ਦੀ ਉਮਰ 'ਚ ਬੱਚੇ ਨੂੰ ਡਰਾਈਵਿੰਗ ਕਰਨੀ ਸਿਖਾਈ ਸੀ, ਜੋ ਹੁਣ ਉਸ ਦੇ ਕੰਮ ਆਈ।
 

ਇਲਾਕੇ 'ਚ 6 ਦਿਨਾਂ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ—
ਡਾਲਵੇਲਿਨੂ ਪੁਲਸ ਅਧਿਕਾਰੀ ਮਾਈਕਲ ਡੇਲੇਅ ਨੇ ਲਿਊਕ ਨੂੰ ਉਸ ਦੇ ਪਿਤਾ ਨਾਲ ਮਿਲਵਾਇਆ। ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਕਿ ਜੇਕਰ ਉਨ੍ਹਾਂ ਦੇ ਘਰ ਤਕ ਅੱਗ ਪੁੱਜੀ ਤਾਂ ਪਰਿਵਾਰ ਨੂੰ ਅੱਗ ਨਾਲ ਨਜਿੱਠਣ ਲਈ ਕੋਈ ਯੋਜਨਾ ਬਣਾ ਲੈਣੀ ਚਾਹੀਦੀ ਹੈ। ਸੁਰੱਖਿਆ ਨੂੰ ਲੈ ਕੇ ਆਸਟ੍ਰੇਲੀਆ ਦੇ ਪੂਰਬੀ ਤੇ ਪੱਛਮੀ ਹਿੱਸੇ 'ਚ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।


Related News