ਮਾਂ ਨੇ ਫ਼ੋਨ ਦੇਣ ਤੋਂ ਕੀਤਾ ਇਨਕਾਰ ਤਾਂ 12 ਸਾਲਾ ਬੱਚੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਇੰਝ ਮੌਤ ਨੂੰ ਲਾਇਆ ਗਲ਼ੇ
Thursday, Apr 04, 2024 - 05:22 AM (IST)

ਇੰਟਰਨੈਸ਼ਨਲ ਡੈਸਕ- ਕਈ ਲੋਕਾਂ ਨੂੰ ਫੋਨ ਦਾ ਇੰਨਾ ਚਸਕਾ ਲਗ ਜਾਂਦਾ ਹੈ ਕਿ ਉਨ੍ਹਾਂ ਲਈ ਫੋਨ ਤੋਂ ਬਗ਼ੈਰ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ। ਉਨ੍ਹਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਉਹ ਆਪਣੇ ਵਿਹਲੇ ਸਮੇਂ 'ਚ ਕੀ ਕਰਨ।
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪਾਕਿਸਤਾਨ ਤੋਂ, ਜਿੱਥੇ ਲਾਹੌਰ ਦੇ ਰਹਿਣ ਵਾਲੇ ਇਕ 12 ਸਾਲਾ ਮੁੰਡੇ ਨੇ ਸਿਰਫ਼ ਇਸ ਕਾਰਨ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਕਿ ਉਸ ਦੀ ਮਾਂ ਨੇ ਉਸ ਨੂੰ ਫ਼ੋਨ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਚਾਹ-ਸਮੋਸੇ ਤੋਂ ਲੈ ਕੇ ਹੈਲੀਕਾਪਟਰ ਦੇ ਕਿਰਾਏ ਤੱਕ ਦੀ ਚੋਣ ਵਿਭਾਗ ਨੇ ਤੈਅ ਕੀਤੀ ਹੱਦ, ਜਾਣੋ ਕੀ ਹੈ ਪੂਰਾ ਰੇਟ ਚਾਰਟ
ਲਾਹੌਰ ਪੁਲਸ ਮੁਤਾਬਕ ਮ੍ਰਿਤਕ ਆਯਾਨ ਨੇ ਆਪਣੀ ਮਾਂ ਕੋਲੋਂ ਮੋਬਾਈਲ ਫ਼ੋਨ ਮੰਗਿਆ ਸੀ, ਪਰ ਉਸ ਦੀ ਮਾਂ ਨੇ ਫ਼ੋਨ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਗੁਆਂਢੀਆਂ ਦੇ ਘਰ ਚਲੀ ਗਈ। ਇਸ ਤੋਂ ਕੁਝ ਦੇਰ ਬਾਅਦ ਜਦੋਂ ਉਹ ਵਾਪਸ ਆਈ ਤਾਂ ਉਸ ਦੇ ਹੋਸ਼ ਹੀ ਉੱਡ ਗਏ।
ਉਸ ਨੇ ਆ ਕੇ ਜਦ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਸ ਨੇ ਦੇਖਿਆ ਕਿ ਉਸ ਦੇ ਮਾਸੂਮ ਪੁੱਤਰ ਨੇ ਡੰਡੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਉਸ ਦੀ ਲਟਕਦੀ ਹੋਈ ਲਾਸ਼ ਦੇਖ ਕੇ ਮਾਂ ਦੀਆਂ ਧਾਹਾਂ ਨਿਕਲ ਗਈਆਂ। ਫਿਲਹਾਲ ਪੁਲਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e