ਪਿਤਾ ਨੇ ਬੇਟੀ ਨਾਲ ਖਿੱਚਵਾਈਆਂ ਅਜਿਹੀਆਂ ਤਸਵੀਰਾਂ ਕਿ...
Monday, Jun 26, 2017 - 04:20 PM (IST)

ਸੈਕਰਮੈਂਟੋ— ਸੋਸ਼ਲ ਸਾਈਟਸ 'ਤੇ ਵੱਖ-ਵੱਖ ਪਲੇਟ ਫਾਰਮਾਂ 'ਤੇ ਬਾਪ-ਬੇਟੀ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਤੁਸੀਂ ਪਿਤਾ ਅਤੇ ਬੱਚਿਆਂ ਦੀਆਂ ਕਈ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਇਨ੍ਹਾਂ ਬਾਪ-ਬੇਟੀ ਦੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਅਤੇ ਹੈਰਾਨੀ ਵੀ ਹੋਵੇਗੀ।
1. ਕੈਲੀਫੋਰਨੀਆ ਦੇ ਰਹਿਣ ਵਾਲੇ 36 ਸਾਲ ਦੇ ਇਸ ਵਿਅਕਤੀ ਸ਼ੋਲਮ ਬੇਰ(Sholom Ber) ਨੇ ਆਪਣੀ 9 ਮਹੀਨਿਆਂ ਦੀ ਬੇਟੀ ਜਿਸ ਦਾ ਨਾਂ ਜੋਯ(Zoe) ਹੈ ਨਾਲ ਵੱਖ-ਵੱਖ ਪੋਜ਼ ਅਤੇ ਅੰਦਾਜ਼ 'ਚ ਤਸਵੀਰਾਂ ਖਿੱਚਵਾਈਆਂ ਹਨ।
2. ਸੋਸ਼ਲ ਸਾਈਟਸ ਫੇਸਬੁੱਕ 'ਤੇ ਇਹ ਤਸਵੀਰਾਂ ਸ਼ੇਅਰ ਕਰਦੇ ਹੀ ਵਾਇਰਲ ਹੋ ਗਈਆਂ ਅਤੇ ਹਜ਼ਾਰਾਂ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ।
3. ਯੂਜ਼ਰਸ ਬਾਪ-ਬੇਟੀ ਦੀ ਬਾਉਂਡਿੰਗ ਦੀ ਬਹੁਤ ਤਾਰੀਫ ਕਰ ਰਹੇ ਹਨ।
4. ਹਾਲਾਂਕਿ, ਇਹ ਪਹਿਲੀ ਵਾਰੀ ਨਹੀਂ ਜਦੋਂ ਸ਼ੋਲਮ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹਨ ਬਲਕਿ ਇਸ ਤੋਂ ਪਹਿਲਾਂ ਵੀ ਸ਼ੋਲਮ ਆਪਣੇ ਅਜੀਬ ਪਹਿਰਾਵੇ 'ਚ ਖਿੱਚਵਾਈਆਂ ਗਈਆਂ ਤਸਵੀਰਾਂ ਲਈ ਚਰਚਾ ਦਾ ਕੇਂਦਰ ਰਹਿ ਚੁੱਕੇ ਹਨ।