ਨਸ਼ੇ ਦੀ ਆਦੀ ਇਸ ਔਰਤ ਨੇ ਕਰਜ਼ ਚੁਕਾਉਣ ਲਈ ਅਪਨਾਇਆ ਗਲਤ ਰਸਤਾ

Monday, Sep 11, 2017 - 05:58 PM (IST)

ਬ੍ਰਿਟੇਨ— 41 ਸਾਲਾ ਜੀਨੇਟ ਫਿਡਲਰ ਨਾਂ ਦੀ ਔਰਤ ਬ੍ਰਿਟੇਨ ਵਿਚ 'ਮੈਗਪਾਈ ਪਲੰਡਰਡ' ਦੇ ਨਾਂ ਨਾਲ ਮਸ਼ਹੂਰ ਹੈ। ਉਸ ਦੇ ਕਾਰਨਾਮੇ ਜਾਣ ਤੁਸੀਂ ਹੈਰਾਨ ਰਹਿ ਜਾਓਗੇ। ਜੀਨੇਟ ਨੂੰ ਸਧਾਰਨ ਚੋਰ ਸਮਝਣਾ ਤੁਹਾਡੀ ਭੁੱਲ ਹੋਵੇਗੀ। ਜੀਨੇਟ ਨੇ ਆਪਣੇ ਚੋਰੀ ਦੇ ਰਿਕਾਰਡ ਨਾਲ ਬ੍ਰਿਟੇਨ ਪੁਲਸ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ। ਵਾਰ-ਵਾਰ ਜੇਲ ਵਿਚ ਜਾਣ ਦੇ ਬਾਵਜੂਦ ਉਸ ਨੇ ਚੋਰੀ ਕਰਨਾ ਨਹੀਂ ਛੱਡੀ। ਹੁਣ ਇਹ ਸੁਪਰ ਚੋਰ ਔਰਤ ਇਕ ਵਾਰੀ ਫਿਰ ਜੇਲ ਤੋਂ ਬਾਹਰ ਆ ਚੁੱਕੀ ਹੈ। ਇਸ ਨੂੰ ਹਾਲ ਹੀ ਵਿਚ 218ਵਾਂ ਜ਼ੁਰਮ ਕਰਨ ਮਗਰੋਂ ਬਰੀ ਕੀਤਾ ਗਿਆ ਹੈ।

ਜੀਨੇਟ ਦਾ ਇਤਿਹਾਸ
ਜੀਨੇਟ ਬੀਤੇ 17 ਸਾਲਾਂ ਤੋਂ ਚੋਰੀ ਕਰਦੀ ਆ ਰਹੀ ਹੈ। ਹੁਣ ਉਹ ਇਕ ਚਲਾਕ ਮਹਾਚੋਰ ਬਣ ਚੁੱਕੀ ਹੈ। ਜੀਨੇਟ ਨੇ ਜਿਮ, ਹੈਲਥ ਸੈਂਟਰਾਂ, ਲੀਜਰ ਕੰਪਲੈਕਸ ਅਤੇ ਸਪਾ ਸੈਂਟਰਾਂ ਵਿਚ ਸਭ ਤੋਂ ਜ਼ਿਆਦਾ ਚੋਰੀਆਂ ਕੀਤੀਆਂ ਹਨ। ਉੱਤਰੀ ਇੰਗਲੈਂਡ ਦਾ ਸ਼ਾਇਦ ਹੀ ਕੋਈ ਅਜਿਹਾ ਹੈਲਥ ਕਲੱਬ, ਜਿਮ ਅਤੇ ਸਪਾ ਸੈਂਟਰ ਹੋਵੇਗਾ ਜਿੱਥੇ ਜੀਨੇਟ ਨੇ ਚੋਰੀ ਨਾ ਕੀਤੀ ਹੋਵੇ। ਉਹ ਲੇਡੀਜ਼ ਲਾਕਰਾਂ ਵਿਚੋਂ ਸਾਮਾਨ ਚੁਰਾਉਣ ਵਿਚ ਮਾਹਰ ਹੈ। ਜੀਨੇਟ ਨੂੰ ਜੁਲਾਈ ਵਿਚ ਸੈਲਫੋਰਡ ਦੇ ਇਕ ਲੀਜਰ ਸੈਂਟਰ ਵਿਚੋਂ ਲਾਕਰ ਵਿਚ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀਆਂ ਚੋਰੀ ਕਰਨ ਦੀਆਂ ਹਰਕਤਾਂ ਕਾਰਨ ਹੀ ਉਸ ਦੀ ਯੂ. ਕੇ. ਦੇ ਸਾਰੇ ਲੀਜਰ ਸੈਂਟਰਾਂ, ਜਿਮ ਅਤੇ ਹੋਟਲਾਂ ਵਿਚ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਪਾਬੰਦੀ ਦੇ ਬਾਵਜੂਦ ਵੀ ਉਸ ਨੇ ਗ੍ਰੇਟ ਮੈਨਚੈਸਟਰ ਦੇ ਇਕ ਲੀਜਰ ਸੈਂਟਰ ਦੇ ਔਰਤ ਟਾਇਲਟ ਵਿਚ ਜਾਣ ਦੇ ਬਹਾਨੇ ਉੱਥੋਂ ਦੇ ਲਾਕਰਾਂ ਵਿਚ ਚੋਰੀ ਕਰ ਲਈ।
ਜੀਨੇਟ ਦੇ ਜ਼ੁਰਮ ਦੀ ਕਹਾਣੀ ਸਾਲ 2000 ਵਿਚ ਸ਼ੁਰੂ ਹੋਈ ਸੀ। ਉਸ ਸਮੇਂ ਜੀਨੇਟ ਇਕ ਭਰਤੀ ਕੰਪਨੀ ਵਿਚ ਬਤੌਰ ਮੈਨੇਜਰ ਨੌਕਰੀ ਕਰ ਰਹੀ ਸੀ। ਨਸ਼ੇ ਦੀ ਆਦੀ ਹੋਣ ਕਾਰਨ ਜੀਨੇਟ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।  ਨਸ਼ੇ ਦੀ ਆਦੀ ਹੋਣ ਕਾਰਨ ਉਸ 'ਤੇ ਕਰਜ਼ ਵੀ ਕਾਫੀ ਹੋ ਚੁੱਕਾ ਸੀ। ਇਸ ਕਰਜ਼ ਨੂੰ ਚੁਕਾਉਣ ਲਈ ਜੀਨੇਟ ਨੇ ਜਿਮ ਅਤੇ ਸਵੀਮਿੰਗ ਪੂਲ 'ਤੇ ਗਏ ਲੋਕਾਂ ਦਾ ਸਾਮਾਨ ਚੁਰਾਉਣਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿਚ ਉਸ ਨੇ ਛੋਟੀਆਂ-ਮੋਟੀਆਂ ਚੀਜ਼ਾਂ ਚੁਰਾਈਆਂ ਪਰ ਹੌਲੀ-ਹੌਲੀ ਉਹ ਲਾਕਰ ਤੋੜ ਕੇ ਸਾਮਾਨ ਚੁਰਾਉਣ ਵਿਚ ਮਾਹਰ ਹੋ ਗਈ। ਜੀਨੇਟ ਦਾ ਇਕ 3 ਸਾਲਾ ਮੁੰਡਾ ਵੀ ਹੈ।


Related News