ਘਰਾਂ ’ਚ ਸਫ਼ਾਈ ਕਰਨ ਵਾਲੀ ਔਰਤ ਨਾਲ ਜਬਰ-ਜ਼ਿਨਾਹ, 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

Sunday, Nov 10, 2024 - 01:12 PM (IST)

ਘਰਾਂ ’ਚ ਸਫ਼ਾਈ ਕਰਨ ਵਾਲੀ ਔਰਤ ਨਾਲ ਜਬਰ-ਜ਼ਿਨਾਹ, 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਜ਼ੀਰਕਪੁਰ (ਅਸ਼ਵਨੀ) : ਘਰਾਂ ’ਚ ਸਫ਼ਾਈ ਕਰਨ ਵਾਲੀ ਵਿਆਹੁਤਾ ਦੇ ਦੋਸਤ ਦੇ ਜਾਣਕਾਰ ਨੇ ਉਸ ਦੇ ਕਮਰੇ ’ਚ ਦਾਖ਼ਲ ਹੋ ਕੇ ਜਬਰ-ਜ਼ਿਨਾਹ ਕੀਤਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਪੁਸ਼ਟੀ ਐੱਸ. ਐੱਚ. ਓ. ਜਸਕੰਵਲ ਸਿੰਘ ਸੇਖੋਂ ਨੇ ਕੀਤੀ। ਪੀੜਤਾ ਨੇ ਦੱਸਿਆ ਕਿ ਉਸ ਦੀ ਜ਼ੀਰਕਪੁਰ ਦੇ ਇਕ ਵਿਅਕਤੀ ਨਾਲ ਜਾਣ-ਪਛਾਣ ਹੈ, ਜੋ ਅਕਸਰ ਉਸ ਨੂੰ ਘਰਾਂ ’ਚ ਸਫ਼ਾਈ ਦਾ ਕੰਮ ਦਿਵਾਉਂਦਾ ਹੈ।

ਹਾਲ ਹੀ ’ਚ ਮੁਲਜ਼ਮ ਨੇ ਉਸ ਨੂੰ ਫੋਨ ਕਰ ਕੇ ਬੁਲਾਇਆ ਤੇ ਦੱਸਿਆ ਕਿ ਮੋਹਾਲੀ ਤੇ ਪੰਚਕੂਲਾ ’ਚ ਉਸ ਦੀ ਜਾਣ-ਪਛਾਣ ਵਾਲੀਆਂ ਥਾਵਾਂ ’ਤੇ ਸਫ਼ਾਈ ਲਈ ਔਰਤ ਦੀ ਲੋੜ ਹੈ। ਉਸ ਦੇ ਕਹਿਣ ’ਤੇ ਉਹ 7 ਨਵੰਬਰ ਨੂੰ ਹਰਿਆਣਾ ਤੋਂ ਜ਼ੀਰਕਪੁਰ ਆਈ। ਮੁਲਜ਼ਮ ਨੇ ਪੀੜਤਾ ਦੇ ਠਹਿਰਨ ਦਾ ਪ੍ਰਬੰਧ ਜ਼ੀਰਕਪੁਰ ਦੇ ਹੋਟਲ ’ਚ ਕਰਵਾਇਆ ਤੇ ਕਿਹਾ ਕਿ ਅਗਲੇ ਦਿਨ ਉਸ ਨੂੰ ਜਾਣਕਾਰ ਦੇ ਕੋਲ ਕੰਮ ’ਤੇ ਲਗਾ ਦੇਵੇਗਾ ਪਰ ਉਕਤ ਵਿਅਕਤੀ ਦੇ ਹੋਰ ਦੋਸਤ ਉਸ ਹੋਟਲ ਦੇ ਬਿਲਕੁਲ ਨਾਲ ਹੀ ਕਮਰੇ ’ਚ ਰਹਿੰਦੇ ਸਨ।

ਦੂਜੇ ਪਾਸੇ 7 ਨਵੰਬਰ ਰਾਤ ਕਰੀਬ 11 ਵਜੇ ਉਕਤ ਵਿਅਕਤੀ ਉਸ ਦੇ ਕਮਰੇ ’ਚ ਆਇਆ, ਜੋ ਕੁੱਝ ਸਮੇਂ ਬਾਅਦ ਚਲਾ ਗਿਆ ਤੇ ਉਸਦਾ ਦੋਸਤ ਜ਼ਬਰਦਸਤੀ ਕਮਰੇ ’ਚ ਦਾਖ਼ਲ ਹੋ ਗਿਆ ਤੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ। ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਿਆ। ਪੀੜਤਾ ਉਸ ਰਾਤ ਚੁੱਪ ਰਹੀ ਤੇ ਅਗਲੇ ਦਿਨ ਉਸ ਨੇ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ।


author

Babita

Content Editor

Related News