ਔਰਤ ਨੇ ਤਾਂਤਰਿਕ ''ਤੇ ਕੀਤਾ ਅੰਨ੍ਹਾ ਵਿਸ਼ਵਾਸ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ

Wednesday, Nov 13, 2024 - 07:06 PM (IST)

ਔਰਤ ਨੇ ਤਾਂਤਰਿਕ ''ਤੇ ਕੀਤਾ ਅੰਨ੍ਹਾ ਵਿਸ਼ਵਾਸ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ

ਜਲੰਧਰ (ਵਰੁਣ)– ਜਲੰਧਰ ਦੇ ਇਕ ਇਲਾਕੇ ਵਿਚ ਝਾੜ-ਫੂਕ ਦੇ ਨਾਂ 'ਤੇ ਦਰਿੰਦਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਲੰਧਰ ਦੇ ਇਕ ਇਲਾਕੇ ਵਿਚ ਤਾਂਤਰਿਕ ਕੋਲ ਫਾਂਡਾ ਕਰਵਾਉਣ ਗਈ ਬੀਮਾਰ ਔਰਤ ਨੂੰ ਨਸ਼ੇ ਵਾਲੀ ਚੀਜ਼ ਸੁੰਘਾ ਬੇਹੋਸ਼ ਕਰਕੇ ਬਾਬੇ ਨੇ ਉਸ ਨਾਲ ਗੈਰ-ਕੁਦਰਤੀ ਸੈਕਸ ਕੀਤਾ। ਥਾਣਾ ਨੰਬਰ 5 ਨੇ ਮੁਲਜ਼ਮ ਤਾਂਤਰਿਕ ਸਰਫ਼ਰਾਜ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੀੜਤਾ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਕਿਸੇ ਨੇ ਦੱਸਿਆ ਕਿ ਤਾਂਤਰਿਕ ਸਰਫ਼ਰਾਜ਼ ਫਾਂਡਾ ਕਰਕੇ ਬੀਮਾਰੀ ਠੀਕ ਕਰਦਾ ਹੈ। 6 ਨਵੰਬਰ ਨੂੰ ਉਹ ਉਸ ਕੋਲ ਗਈ, ਜਿਸ ਨੇ ਨਹਿਰ ਦੇ ਕੰਢੇ ਉਸ ਨੂੰ ਇਕ ਤਵੀਤ ਬੰਨ੍ਹਣ ਨੂੰ ਕਿਹਾ। ਰਾਤ ਲਗਭਗ 9 ਵਜੇ ਤਾਂਤਰਿਕ ਨੇ ਔਰਤ ਦੇ ਪਤੀ ਨੂੰ ਕਮਰੇ ਦੇ ਬਾਹਰ ਰੁਕਣ ਦਾ ਕਹਿ ਕੇ ਔਰਤ ਨੂੰ ਕਮਰੇ ’ਚ ਲਿਜਾ ਕੇ ਬੇਹੋਸ਼ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਖੇਡਦੇ-ਖੇਡਦੇ ਬੱਚੀ ਨਾਲ ਵਾਪਰੀ ਅਣਹੋਣੀ, ਹਾਲ ਵੇਖ ਧਾਹਾਂ ਮਾਰ ਰੋਈ ਮਾਂ

ਇਸ ਦੌਰਾਨ ਸਰਫ਼ਰਾਜ਼ ਨੇ ਉਸ ਨਾਲ ਗੈਰ-ਕੁਦਰਤੀ ਸੈਕਸ ਕੀਤਾ। ਕਾਫ਼ੀ ਸਮਾਂ ਲੱਗਣ ’ਤੇ ਔਰਤ ਦੇ ਪਤੀ ਨੇ ਦਰਵਾਜ਼ਾ ਖੜ੍ਹਕਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਾਂਤਰਿਕ ਨੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਪੀੜਤਾ ਦਾ ਪਤੀ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਇਆ ਤਾਂ ਤਾਂਤਰਿਕ ਉਸ ਨੂੰ ਧੱਕਾ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤਾ ਨੇ ਇਸ ਸਬੰਧੀ ਥਾਣਾ ਨੰਬਰ 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਔਰਤ ਦੇ ਬਿਆਨਾਂ ’ਤੇ ਤਾਂਤਰਿਕ ਸਰਫ਼ਰਾਜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 

ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਦਸਤਕ, ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਜਾਣੋ ਅਗਲੇ ਦਿਨਾਂ ਦਾ ਹਾਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News