ਕੋਰੋਨਾਵਾਇਰਸ : ਟਵਿਟਰ ਤੋਂ ਬਾਅਦ ਹੁਣ Facebook ਦੇ ਕਰਮਚਾਰੀ ਵੀ ਘਰੋਂ ਹੀ ਕਰਨਗੇ ਕੰਮ

Saturday, Mar 07, 2020 - 01:04 PM (IST)

ਗੈਜੇਟ ਡੈਸਕ– ਫੇਸਬੁੱਕ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਲੰਡਨ (FB london office) ਅਤੇ ਸਿੰਗਾਪੁਰ ਦਫਤਰ ਦੇ ਕੁਝ ਹਿੱਸਿਆਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਲਈ ਬੰਦ ਕਰ ਰਹੀ ਹੈ। ਕੰਪੀ ਨੇ ਇਹ ਕਦਮ ਸੁੰਗਾਪੁਰ (coronavirus in singapore) ’ਚ ਇਕ ਕਰਮਚਾਰੀ ਦੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਚੁੱਕਿਆ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਸਿੰਗਾਪੁਰ ਸਥਿਤ ਮਰੀਨਾ ਵਨ ਦਫਤਰ ’ਚ ਸ਼ੁੱਕਰਵਾਰ ਨੂੰ ਇਕ ਕਰਮਚਾਰੀ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ। 

ਈਮੇਲ ਰਾਹੀਂ ਜਾਰੀ ਬਿਆਨ ’ਚ ਉਨ੍ਹਾਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਸਫਾਈ ਲਈ ਦਫਤਰ ਦੇ ਪ੍ਰਭਾਵਿਤ ਹਿੱਸੇ ਨੂੰ ਬੰਦ ਕਰ ਦਿੱਤਾ ਹੈ ਅਤੇ ਕਰਮਚਾਰੀਆਂ ਨੂੰ 13 ਮਾਰਚ ਤਕ ਘਰੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਹੈ। ਬੁਲਾਰੇ ਮੁਤਾਬਕ, ਕੋਰੋਨਾਵਾਇਰਸ ਨਾਲ ਪ੍ਰਭਾਵਿਤ ਕਰਮਚਾਰੀ 24 ਤੋਂ 26 ਫਰਵਰੀ ਵਿਚਕਾਰ ਲੰਡਨ ਦਫਤਰ ’ਚ ਗਿਆ ਸੀ, ਇਸ ਲਈ ਸੋਮਵਾਰ ਤਕ ਲੰਡਨ ਦਫਤਰ ਨੂੰ ਵੀ ਸਫਾਈ ਲਈ ਬੰਦ ਕੀਤਾ ਗਿਆ ਹੈ ਅਤੇ ਉਦੋਂ ਤਕ ਕਰਮਚਾਰੀ ਘਰੋਂ ਹੀ ਕੰਮ ਕਰਨਗੇ। 

ਫੇਸਬੁੱਕ ਪਹਿਲਾਂ ਹੀ ਅਗਲੇ ਆਦੇਸ਼ ਤਕ ਆਪਣੇ ਸ਼ੰਘਾਈ ਦਫਤਰ ਨੂੰ ਬੰਦ ਕਰ ਚੁੱਕੀ ਹੈ। ਇਟਲੀ ਅਤੇ ਦੱਖਣ ਕੋਰੀਆ ਦੇ ਕਮਰਚਾਰੀਆਂ ਨੂੰ ਵੀ ਘਰੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੈਨ ਫ੍ਰਾਂਸਿਸਕੋ ਖਾੜੀ ਇਲਾਕੇ ਦੇ ਦਫਤਰ ’ਚ ਤਾਇਨਾਤ ਕਰਮਚਾਰੀਆਂ ਨੂੰ ਵੀ ਸ਼ੁੱਕਰਵਾਰ ਤੋਂ ਘਰੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਧਿਆਨ ’ਚ ਰੱਖਦੇ ਹੋਏ ਫੇਸਬੁੱਕ ਨੇ ਆਪਣੀ F8 ਡਿਵੈਲਪਰ ਕਾਰਨਫਰੰਸ ਵੀ ਰੱਦ ਕਰ ਦਿੱਤੀ। ਇਸ ਤੋਂ ਇਲਾਵਾ ਕੋਰੋਨਾਵਾਇਰਸ ਦੇ ਡਰ ਕਾਰਨ ਸਾਲਾਨਾ I/O ਈਵੈਂਟ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਆਯੋਜਨ 12 ਤੋਂ 14 ਮਈ ਦਿ ਵਿਚਕਾਰ ਕੈਲੀਫੋਰਨੀਆ ’ਚ ਹੋਣਾ ਸੀ।

ਇਹ ਵੀ ਪੜ੍ਹੋ– ਕੋਰੋਨਾਵਾਇਰਸ ਦਾ ਖੌਫ! ਘਰੋਂ ਹੀ ਕੰਮ ਕਰਨਗੇ Twitter ਦੇ 5,000 ਕਰਮਚਾਰੀ


Related News