ਕਾਂਗੋ ''ਚ ''M23'' ਬਾਗੀ ਸਮੂਹ ਦੇ ਆਗੂਆਂ ਦੀ ਬੈਠਕ ''ਚ ਧਮਾਕਾ
Thursday, Feb 27, 2025 - 05:54 PM (IST)

ਬੁਕਾਵੂ (ਏਪੀ) : ਪੂਰਬੀ ਕਾਂਗੋ 'ਚ 'ਐੱਮ23' ਬਾਗੀ ਸਮੂਹ ਦੇ ਨੇਤਾਵਾਂ ਅਤੇ ਨਿਵਾਸੀਆਂ ਦੀ ਇੱਕ ਮੀਟਿੰਗ 'ਚ ਵੀਰਵਾਰ ਨੂੰ ਹੋਏ ਧਮਾਕੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਅਤੇ ਫੋਟੋਆਂ 'ਚ ਬੁਕਾਵੂ 'ਚ ਮੀਟਿੰਗ ਤੋਂ ਭੱਜਦੇ ਹੋਏ ਭੀੜ ਅਤੇ ਜ਼ਮੀਨ 'ਤੇ ਖੂਨ ਨਾਲ ਲੱਥਪੱਥ ਲਾਸ਼ਾਂ ਦਿਖਾਈ ਦਿੱਤੀਆਂ।
ਜਦੋਂ ਧਮਾਕਾ ਹੋਇਆ ਤਾਂ 'ਐੱਮ23' ਬਾਗੀ ਸਮੂਹ ਦੇ ਆਗੂ ਕੇਂਦਰੀ ਬੁਕਾਵੂ ਵਿੱਚ ਵਸਨੀਕਾਂ ਨਾਲ ਮੀਟਿੰਗ ਕਰ ਰਹੇ ਸਨ। ਇਸਦੀ ਤੁਰੰਤ ਪੁਸ਼ਟੀ ਨਹੀਂ ਹੋ ਸਕੀ ਕਿ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਮੀਟਿੰਗ ਵਿੱਚ ਮੌਜੂਦ ਬਾਗੀ ਆਗੂਆਂ ਵਿੱਚ ਕਾਂਗੋ ਰਿਵਰ ਅਲਾਇੰਸ (ਏਐੱਫਸੀ) ਦੇ ਨੇਤਾ ਕੋਰਨੀਲ ਨੰਗਾ ਵੀ ਸ਼ਾਮਲ ਸਨ। AFC ਵਿੱਚ M23 ਵੀ ਸ਼ਾਮਲ ਹੈ। 'M23' ਬਾਗ਼ੀਆਂ ਨੇ ਖੇਤਰ ਦੇ ਪ੍ਰਮੁੱਖ ਕਸਬਿਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਲਗਭਗ 3,000 ਲੋਕਾਂ ਨੂੰ ਮਾਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8