ਉੱਤਰੀ ਵਜ਼ੀਰਿਸਤਾਨ ਦੇ ਸਕੂਲ ’ਚ ਧਮਾਕਾ, 600 ਵਿਦਿਆਰਥੀ ਹੋਏ ਪੜ੍ਹਾਈ ਤੋਂ ਵਾਂਝੇ
Sunday, Dec 14, 2025 - 02:00 PM (IST)
ਗੁਰਦਾਸਪੁਰ, ਖੈਬਰ ਪਖਤੂਨਖਵਾ (ਵਿਨੋਦ)– ਬੀਤੀ ਰਾਤ ਉੱਤਰੀ ਵਜ਼ੀਰਿਸਤਾਨ ਦੀ ਮੀਰ ਅਲੀ ਤਹਿਸੀਲ ’ਚ ਸਥਿਤ ਇਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੋਏ ਵੱਡੇ ਧਮਾਕੇ ਨੇ ਇਮਾਰਤ ਨੂੰ ਤਬਾਹ ਕਰ ਦਿੱਤਾ, ਜਿਸ ਨਾਲ 600 ਤੋਂ ਵੱਧ ਬੱਚੇ ਪੜ੍ਹਾਈ ਤੋਂ ਵਾਂਝੇ ਹੋ ਗਏ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਖੁਸ਼ਾਲੀ ਪਿੰਡ ਦੇ ਅਯਾਜ਼ ਕੋਟ ਖੇਤਰ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵਿਸਫੋਟਕ ਲਗਾਏ ਅਤੇ ਉਨ੍ਹਾਂ ’ਚ ਧਮਾਕਾ ਕਰ ਦਿੱਤਾ, ਜਿਸ ਨਾਲ ਇਮਾਰਤ ਦਾ ਜ਼ਿਆਦਾਤਰ ਹਿੱਸਾ ਖੰਡਰ ਹੋ ਗਿਆ ਅਤੇ ਇਲਾਕੇ ਵਿਚ ਵਿੱਦਿਅਕ ਸਰਗਰਮੀਆਂ ਠੱਪ ਹੋ ਗਈਆਂ।
ਜ਼ਿਲਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਇਲਾਕੇ ਦਾ ਇਕੋ-ਇਕ ਕਾਰਜਸ਼ੀਲ ਪ੍ਰਾਇਮਰੀ ਸਕੂਲ ਸੀ, ਜੋ ਸੈਂਕੜੇ ਵਿਦਿਆਰਥੀਆਂ ਲਈ ਅਹਿਮ ਵਿੱਦਿਅਕ ਕੇਂਦਰ ਵਜੋਂ ਕੰਮ ਕਰਦਾ ਸੀ।
