ਰੋਮਾਨੀਆ ''ਚ ਸਿਉਕੂ ਨੇ ਜਿੱਤੀ ਬੋਖਾਰੇਸਟ ਦੇ ਮੇਅਰ ਦੀ ਚੋਣ
Monday, Dec 08, 2025 - 05:16 PM (IST)
ਇੰਟਰਨੈਸ਼ਨਲ ਡੈਸਕ- ਰੋਮਾਨੀਆ ਦੀ ਨੈਸ਼ਨਲ ਲਿਬਰਲ ਪਾਰਟੀ ਦੇ ਸਿਪ੍ਰਿਅਨ ਸਿਉਕੂ ਨੇ ਐਤਵਾਰ ਨੂੰ ਬੁਖਾਰੇਸਟ ਦੇ ਮੇਅਰ ਲਈ ਹੋਈਆਂ ਚੋਣਾਂ 'ਚ ਜਿੱਤ ਦਰਜ ਕਰਦੇ ਹੋਏ ਰਾਜਧਾਨੀ ਦਾ ਸਭ ਤੋਂ ਵੱਡਾ ਅਹੁਦਾ ਹਾਸਲ ਕਰ ਲਿਆ। ਰੋਮਾਨੀਆ ਦੇ ਸਥਾਈ ਚੋਣ ਅਥਾਰਟੀ ਅਨੁਸਾਰ ਸਾਰੇ 1,289 ਵੋਟਿੰਗ ਕੇਂਦਰਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਸਿਉਕੂ ਨੂੰ 36.16 ਫੀਸਦੀ ਵੋਟ ਮਿਲੇ।
ਬੁਖਾਰੇਸਟ ਦੇ 589,000 ਤੋਂ ਵੱਧ ਨਿਵਾਸੀਆਂ ਨੇ ਵੋਟਾਂ ਪਾਈਆਂ, ਜੋ ਰਜਿਸਟਰਡ ਵੋਟਰਾਂ ਦਾ 32.71 ਫੀਸਦੀ ਸੀ। ਸਿਉਕੂ ਨੇ 2000 'ਚ ਰਾਜਨੀਤੀ 'ਚ ਕਦਮ ਰੱਖਿਆ ਸੀ ਅਤੇ ਬਾਅਦ 'ਚ ਸਥਾਨਕ ਪ੍ਰਸ਼ਾਸਨ 'ਚ ਸ਼ਾਮਲ ਹੋ ਗਏ ਸਨ। ਸ਼ੁਰੂ 'ਚ ਉਨ੍ਹਾਂ ਨੇ ਸਥਾਨਕ ਮੇਅਰ ਵਜੋਂ ਕੰਮ ਕੀਤਾ। ਉਹ 2020 ਤੋਂ ਬੁਖਾਰੇਸਟ ਦੇ ਸੈਕਟਰ 6 ਦੇ ਕੌਂਸਲਰ ਸਨ। ਮਈ 'ਚ ਸਾਬਕਾ ਮੇਅਰ ਨਿਕੁਸੋਰ ਡੈਨ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਸੀਟ ਖ਼ਾਲੀ ਹੋ ਗਈ ਸੀ। ਸਿਉਕੂ 2028 ਤੱਕ ਇਸ ਅਹੁਦੇ 'ਤੇ ਰਹਿਣਗੇ।
