ਯੂਰਪ ਦੇ ਰਾਜਨੇਤਾ ਤੇ ਵਿਦਵਾਦ ਚੀਨ ਦੇ ਉਈਗਰਾਂ ''ਤੇ ਜ਼ੁਲਮਾਂ ਸਬੰਧੀ ਚਿੰਤਤ
Monday, Nov 23, 2020 - 09:23 PM (IST)
ਪੇਈਚਿੰਗ- ਯੂਰਪ ਦੇ ਰਾਜਨੇਤਾਵਾਂ ਅਤੇ ਵਿਦਵਾਦਾਂ ਨੇ ਸ਼ਿਨਜਿਯਾਂਗ ਖੇਤਰ ’ਚ ਚੀਨ ਵਲੋਂ ਉਈਗਰਾਂ ਅਤੇ ਹੋਰ ਜਾਤੀ ਘੱਟ ਗਿਣਤੀਆਂ ’ਤੇ ਢਾਏ ਜਾ ਰਹੇ ਜ਼ੁਲਮਾਂ ਸਬੰਧੀ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਪੂਰੀ ਦੁਨੀਆ ਤੋਂ ਉਈਗਰਾਂ ਦਾ ਸ਼ੋਸ਼ਣ ਰੋਕਣ ਲਈ ਆਵਾਜ਼ ਬੁਲੰਦ ਕਰਨ ਦੀ ਮੰਗ ਕੀਤੀ ਹੈ।
ਵਰਚੁਅਲ ਮੀਟਿੰਗ ’ਚ ਬੁਲਾਰਿਆਂ ਨੇ ਕਿਹਾ ਕਿ ਚੀਨ ਸ਼ਿਨਜਿਯਾਂਗ ’ਚ ਵਚਨਬੱਧ ਮਨੁੱਖੀ ਅਧਇਕਾਰਾਂ ਦੀ ਉਲੰਘਣਾ ਕਰ ਰਿਹਾ ਹੈ।
ਵਰਚੁਅਲ ਮੀਟਿੰਗ ਦਾ ਆਯੋਜਨ ਕੌਮਾਂਤਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਵੀਟਜ਼ਰਲੈਂਡ ਬਰਾਂਚ ਦੇ ਸਹਿਯੋਗ ਨਾਲ ਯੂਰਪ-ਆਧਾਰਤ ਪ੍ਰਵਾਸੀ ਸੰਗਠਨ, ਯੂਰਪੀ ਬੰਗਲਾਦੇਸ਼ ਫੋਰਮ (ਈ. ਬੀ. ਐੱਫ.) ਨੇ ਕੀਤਾ ਸੀ।
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ’ਚ ਉਈਗਰ ਸਾਲੀਡੇਰਿਟੀ ਕੈਂਪੇਨ ਯੂ. ਕੇ. ਦੇ ਸੰਸਥਾਪਕ ਅਤੇ ਸਹਿ-ਆਯੋਜਕ ਡੇਵਿਡ ਬਾਲ, ਵਿਸਵ ਉਈਗਰ ਕਾਂਗਰਸ ਦੇ ਯੂ. ਕੇ. ਪ੍ਰਾਜੈਕਟ ਦੇ ਡਾਇਰੈਕਟਰ ਹੈਰੀ ਵੈਨ ਬੋਮੇਲ, ਸੋਸ਼ਲਿਸਟ ਪਾਰਟੀ ਦੇ ਡਚ ਸੰਸਦ ਦੇ ਸਾਬਕਾ ਮੈਂਬਰ ਜੁਮੇਰਤੇ ਆਰਕਿਨ, ਵਿਸ਼ਵ ਉਈਗਰ ਕਾਂਗਰਸ ਦੇ ਪ੍ਰੋਗਰਾਮ ਅਤੇ ਵਕਾਲਤ ਪ੍ਰਬੰਧਕ ਆਦਿ ਸਨ।