ਯੂਰਪੀਅਨ ਪ੍ਰੀਸ਼ਦ ਨੇ ਮਨੁੱਖੀ ਅਧਿਕਾਰ ਸੰਸਥਾ 'ਚੋਂ ਰੂਸ ਨੂੰ ਕੀਤਾ ਬਾਹਰ

03/17/2022 2:17:21 AM

ਬ੍ਰਸੇਲਜ਼-ਯੂਰਪੀਅਨ ਪ੍ਰੀਸ਼ਦ ਨੇ ਯੂਕ੍ਰੇਨ 'ਤੇ ਹਮਲਾ ਕਰਨ ਦੇ ਮਾਸਕੋ ਦੇ ਅਚਾਨਕ ਕਦਮ ਨੂੰ ਲੈ ਕੇ ਰੂਸ ਨੂੰ ਮਹਾਦੀਪ ਦੀ ਸਭ ਤੋਂ ਮਹੱਤਵਪੂਰਨ ਮਨੁੱਖੀ ਅਧਿਕਾਰ ਸੰਸਥਾ ਤੋਂ ਬੁੱਧਵਾਰ ਨੂੰ ਬਾਹਰ ਕਰ ਦਿੱਤਾ। ਪ੍ਰੀਸ਼ਦ ਦੇ ਮੰਤਰੀਆਂ ਦੀ ਕਮੇਟੀ ਨੇ ਇਕ ਬਿਆਨ 'ਚ ਕਿਹਾ ਕਿ ਰੂਸੀ ਸੰਘ, 26 ਸਾਲਾ ਦੀ ਮੈਂਬਰਸ਼ਿਪ ਤੋਂ ਬਾਅਦ ਅੱਜ ਤੋਂ ਯੂਰਪੀਅਨ ਪ੍ਰੀਸ਼ਦ ਦਾ ਮੈਂਬਰ ਨਹੀਂ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਡਾ. ਇੰਦਰਬੀਰ ਸਿੰਘ ਨਿੱਝਰ ਬਣੇ ਪ੍ਰੋਟੈਮ ਸਪੀਕਰ

ਪ੍ਰੀਸ਼ਦ ਦੇ 47 ਮੈਂਬਰ ਦੇਸ਼ ਹਨ। ਯੂਕ੍ਰੇਨ 'ਚ ਰੂਸ ਦੀ ਫੌਜੀ ਕਾਰਵਾਈ ਦੀ ਹਫ਼ਤਿਆਂ ਤੋਂ ਕੀਤੀ ਜਾ ਰਹੀ ਨਿੰਦਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ। ਇਸ ਹਫ਼ਤੇ ਦੀ ਸ਼ੁਰੂਆਤ 'ਚ ਪ੍ਰੀਸ਼ਦ ਦੀ ਵਿਧਾਨ ਸਭਾ ਨੇ ਰੂਸ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਅਤੇ ਆਮ ਸਹਿਮਤੀ ਨਾਲ ਰੂਸ ਨੂੰ ਮਨੁੱਖੀ ਅਧਿਕਾਰ ਸੰਸਥਾ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ : ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਯੂਕ੍ਰੇਨ 'ਤੇ ਰੂਸੀ ਫੌਜੀ ਹਮਲੇ ਦੀ ਨਿੰਦਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News