ਯੂਰਪੀਅਨ ਕੌਂਸਲ ਨੇ ਮਨੁੱਖੀ ਅਧਿਕਾਰ ਸੰਸਥਾ ਤੋਂ ਰੂਸ ਨੂੰ ਕੱਢਿਆ ਬਾਹਰ
Thursday, Mar 17, 2022 - 01:29 PM (IST)
ਇੰਟਰਨੈਸ਼ਨਲ ਡੈਸਕ: ਯੂਰਪੀਅਨ ਕੌਂਸਲ ਨੇ ਯੂਕ੍ਰੇਨ 'ਤੇ ਹਮਲਾ ਕਰਨ ਦੇ ਮਾਸਕੋ ਦੇ ਅਣਕਿਆਸੀ ਚੁੱਕੇ ਕਦਮ ਨੂੰ ਲੈ ਕੇ ਰੂਸ ਨੂੰ ਮਹਾਂਦੀਪ ਦੀ ਸਭ ਤੋਂ ਮਹੱਤਵਪੂਰਨ ਮਨੁੱਖੀ ਅਧਿਕਾਰ ਸੰਸਥਾ ਤੋਂ ਬੁੱਧਵਾਰ ਨੂੰ ਬਾਹਰ ਕੱਢ ਦਿੱਤਾ ਹੈ। ਕੌਂਸਲ ਦੇ ਮੰਤਰੀਆਂ ਦੀ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਰੂਸੀ ਸੰਘ, 26 ਸਾਲਾਂ ਦੀ ਮੈਂਬਰਸ਼ਿਪ ਤੋਂ ਬਾਅਦ ਅੱਜ ਤੋਂ ਯੂਰਪੀ ਕੌਂਸਲ ਦੇ ਮੈਂਬਰ ਨਹੀਂ ਮੰਨੇ ਜਾਣਗੇ।’’
ਕੌਂਸਲ ਦੇ 47 ਮੈਂਬਰ ਦੇਸ਼ ਹਨ। ਯੂਕ੍ਰੇਨ ਵਿੱਚ ਰੂਸ ਦੀ ਫੌਜੀ ਕਾਰਵਾਈ ਦੀ ਹਫ਼ਤਿਆਂ ਦੀ ਕੀਤੀ ਜਾ ਰਹੀ ਨਿੰਦਾ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਕੌਂਸਲ ਦੇ ਵਿਧਾਨ ਮੰਡਲ ਨੇ ਰੂਸ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਆਮ ਸਰਬਸੰਮਤੀ ਨਾਲ ਰੂਸ ਨੂੰ ਮਨੁੱਖੀ ਅਧਿਕਾਰ ਸੰਸਥਾ ਤੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਗਿਆ।