ਯੂਰਪ ਦੇ 30 ''ਚੋਂ 20 ਦੇਸ਼ ਹੋਏ ਅਨਲੌਕ, ਇਹਨਾਂ ਪਾਬੰਦੀਆਂ ''ਚ ਦਿੱਤੀ ਗਈ ਛੋਟ

Sunday, May 16, 2021 - 07:12 PM (IST)

ਯੂਰਪ ਦੇ 30 ''ਚੋਂ 20 ਦੇਸ਼ ਹੋਏ ਅਨਲੌਕ, ਇਹਨਾਂ ਪਾਬੰਦੀਆਂ ''ਚ ਦਿੱਤੀ ਗਈ ਛੋਟ

ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਭਰ ਵਿਚ ਕੋਰੋਨਾ ਮਹਾਮਾਰੀ ਦਾ ਹੌਟਸਪੌਟ ਰਿਹਾ ਯੂਰਪ ਹੁਣ ਨਿਊ ਨੋਰਮਲ ਵੱਲ ਕਦਮ ਵਧਾ ਰਿਹਾ ਹੈ ਪਰ ਸਾਵਧਾਨੀ ਦੇ ਨਾਲ। ਇਹਨਾਂ ਦੇਸ਼ਾਂ ਵਿਚ ਜਿਵੇਂ-ਜਿਵੇਂ ਟੀਕਾਕਰਨ ਮੁਹਿੰਮ ਪੂਰੀ ਹੋ ਰਹੀ ਹੈ ਉਵੇਂ-ਉਵੇਂ ਮਹਾਮਾਰੀ ਫੈਲਣ ਦੀ ਗਤੀ ਹੀ ਹੌਲੀ ਹੁੰਦੀ ਜਾ ਰਹੀ ਹੈ। ਕਈ ਦੇਸ਼ ਘੁੰਮਣ-ਫਿਰਨ 'ਤੇ ਲੱਗੀਆਂ ਪਾਬੰਦੀਆਂ ਹਟਾ ਰਹੇ ਹਨ। ਇਹਨਾਂ ਵਿਚ ਬ੍ਰਿਟੇਨ ਤਾਂ ਜ਼ਿਆਦਾਤਰ ਆਬਾਦੀ ਨੂੰ ਟੀਕਾਕਰਨ ਦੇ ਬਾਅਦ ਪੂਰੀ ਤਰ੍ਹਾਂ ਅਨਲੌਕ ਦੀ ਸਥਿਤੀ ਵਿਚ ਲਿਆਇਆ ਹੈ। ਸਰਕਾਰ ਦੀ ਯੋਜਨਾ 17 ਮਈ ਤੋਂ ਬ੍ਰਿਟੇਨ ਨੂੰ ਪੂਰੀ ਤਰ੍ਹਾਂ ਅਨਲੌਕ ਕਰਨ ਦੀ ਹੈ। ਭਾਵੇਂਕਿ ਨਵੇਂ ਵੈਰੀਐਂਟ ਨੇ ਚਿੰਤਾ ਵਧਾ ਦਿੱਤੀ ਹੈ। 

ਯੂਰਪ ਦੀ ਗੱਲ ਕਰੀਏ ਤਾਂ 30 ਵਿਚੋਂ 20 ਦੇਸ਼ ਅਨਲੌਕ ਹੋ ਰਹੇ ਹਨ। ਕੁਝ ਦੇਸ਼ਾਂ ਵਿਚ ਸ਼ਰਤਾਂ ਦੇ ਨਾਲ ਵਿਭਿੰਨ ਗਤੀਵਿਧਆਂ ਸ਼ੁਰੂ ਕੀਤੀਆਂ ਗਈਆਂ ਹਨ। ਕੋਰੋਨਾ ਦੇ ਕਹਿਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਹੇ ਇਟਲੀ, ਸਪੇਨ ਅਤੇ ਫਰਾਂਸ ਵਿਚ ਹੋਟਲ ਰੈਸਟੋਰੈਂਟ, ਟੂਰਿਜ਼ਮ ਸਥਲ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਨੂੰ ਲੜੀਬਧ ਢੰਗ ਨਾਲ ਖੋਲ੍ਹਿਆ ਜਾ ਰਿਹਾ ਹੈ।ਇਕ ਹਫ਼ਤੇ ਵਿਚ ਜ਼ਿਆਦਾਤਰ ਦੇਸ਼ਾਂ ਵਿਚ ਪ੍ਰਮੁੱਖ ਗਤੀਵਿਧੀਆਂ ਸ਼ੁਰੂ ਹੋਣ ਦੀ ਆਸ ਹੈ। 

ਜਾਣੋ ਕਿਹੜੇ ਦੇਸ਼ ਹੋ ਰਹੇ ਅਨਲੌਕ
1. ਬ੍ਰਿਟੇਨ
ਬ੍ਰਿਟੇਨ 8 ਮਾਰਚ ਤੋਂ ਹੌਲੀ-ਹੌਲੀ ਅਨਲੌਕ ਹੋਣਾ ਸ਼ੁਰੂ ਹੋਇਆ ਸੀ ਅਤੇ ਟੀਕਾਕਰਨ ਮਗਰੋਂ ਇਹ 17 ਮਈ ਤੋਂ ਪੂਰੀ ਤਰ੍ਹਾਂ ਅਨਲੌਕ ਹੋਣ ਦੀ ਤਿਆਰੀ ਵਿਚ ਹੈ। ਇੱਥੇ ਤੇਜ਼ੀ ਨਾਲ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਪੱਬ, ਬਾਰ ਖੋਲ੍ਹੇ ਜਾ ਰਹੇ ਹਨ। 6 ਲੋਕਾਂ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ।

2. ਇਟਲੀ
ਇਟਲੀ ਵੀ ਹੌਲੀ-ਹੌਲੀ ਅਨਲੌਕ ਹੋ ਰਿਹਾ ਹੈ। ਇਸ ਵਿਚਕਾਰ ਟੂਰਿਸਟ ਸਥਲ, ਰੈਸਟੋਰੈਂਟ ਖੁੱਲ੍ਹ ਗਏ ਹਨ। ਕੁਝ ਮਿਊਜ਼ੀਅਮ ਅਤੇ ਸਿਨੇਮਾ ਘਰ ਵੀ ਖੁੱਲ੍ਹ ਗਏ ਹਨ। 2 ਜੂਨ ਤੋਂ ਹੋਰ ਪਾਬੰਦੀਆਂ ਹਟਾਈਆਂ ਜਾਣਗੀਆਂ।

3. ਫਰਾਂਸ
ਫਰਾਂਸ ਵਿਚ ਯਾਤਰਾ ਦੀ ਇਜਾਜ਼ਤ ਮਿਲ ਚੁੱਕੀ ਹੈ। 19 ਮਈ ਤੋਂ ਕਰਫਿਊ ਰਾਤ 7 ਦੀ ਬਜਾਏ 9 ਵਜੇ ਤੋਂ ਲੱਗੇਗਾ। ਰੈਸਟੋਰੈਂਟ ਗਾਹਕਾਂ ਨੂੰ ਖੁੱਲ੍ਹੇ ਵਿਚ ਬਿਠਾ ਸਕਣਗੇ। ਦੁਕਾਨਾਂ ਅਤੇ ਸੱਭਿਆਚਾਰਕ ਸੰਸਥਾਵਾਂ ਵੀ ਖੁੱਲ੍ਹੀਆਂ ਰਹਿਣਗੀਆਂ।

4. ਸਪੇਨ
ਸਪੇਨ ਵਿਚ ਜ਼ਿਆਦਾਤਰ ਪਾਬੰਦੀਆਂ ਹਟਾ ਲਈਆਂ ਗਈਆਂ ਹਨ ਪਰ ਸ਼ਰਤਾਂ ਲਾਗੂ ਹਨ। ਕਈ ਸੂਬਿਆਂ ਵਿਚ ਕਰਫਿਊ ਜਾਰੀ ਰੱਖਿਆ ਗਿਆ ਹੈ। ਬਾਹਰ ਮਾਸਕ ਪਾਉਣਾ ਲਾਜ਼ਮੀ ਹੈ। ਯੂਰਪ ਤੋਂ ਆਉਣ ਵਾਲਿਆਂ 'ਤੇ ਕੋਈ ਰੋਕ ਨਹੀਂ ਹੈ। ਜ਼ੋਖਮ ਵਾਲੇ ਇਲਾਕਿਆਂ ਤੋਂ ਆਉਣ 'ਤੇ ਕੋਰੋਨਾ ਰਿਪੋਰਟ ਨੈਗੇਟਿਵ ਦਿਖਾਉਣੀ ਜ਼ਰੂਰੀ ਹੈ।

5. ਗ੍ਰੀਸ
ਰੈਸਟੋਰੈਂਟਾਂ ਵਿਚ ਗਾਹਕ ਨੂੰ ਖੁੱਲ੍ਹੇ ਵਿਚ ਬਿਠਾ ਸਕਦੇ ਹਨ। ਟੂਰਿਸਟ ਸਥਲ ਖੁੱਲ੍ਹੇ ਹਨ ਪਰ ਸੈਲਾਨੀਆਂ ਨੂੰ ਨੈਗੇਟਿਵ ਜਾਂਚ ਰਿਪੋਰਟ ਦੇਣੀ ਹੋਵੇਗੀ। ਟੀਕਾ ਲੱਗ ਚੁੱਕਾ ਹੈ ਤਾਂ ਇਸ ਦਾ ਸਬੂਤ ਦੇਣਾ ਹੋਵੇਗਾ। ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਲਾਜ਼ਮੀ ਕੁਆਰੰਟੀਨ ਵੀ ਖ਼ਤਮ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਜਾਣੋ ਕਿਵੇਂ ਕੰਮ ਕਰਦਾ ਹੈ ਅਤੇ ਕਿੰਨਾ ਸੁਰੱਖਿਅਤ ਹੈ ਮੋਡਰਨਾ ਦਾ ਕੋਵਿਡ ਟੀਕਾ

6. ਸਵਿਟਜ਼ਰਲੈਂਡ
ਸਵਿਟਜ਼ਰਲੈਂਡ ਵਿਚ ਵੀ ਹੋਟਲ, ਮਿਊਜ਼ੀਅਮ ਦੁਕਾਨਾਂ, ਸਿਨੇਮਾ ਪਾਰਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਰੈਸਟੋਰੈਂਟ ਲੋਕਾਂ ਨੂੰ ਖੁੱਲ੍ਹੇ ਵਿਚ ਬਿਠਾ ਸਕਦੇ ਹਨ। ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਨੈਗੇਟਿਵ ਰਿਪੋਰਟ ਜਾਂ ਟੀਕਾਕਰਨ ਲਾਜ਼ਮੀ ਹੈ। ਸੜਕ ਰਸਤੇ ਤੋਂ ਆਉਣ ਵਾਲਿਆਂ 'ਤੇ ਕੋਈ ਸ਼ਰਤ ਨਹੀਂ।

7. ਆਸਟ੍ਰੀਆ
ਆਸਟ੍ਰੀਆ ਵਿਚ 19 ਮਈ ਤੋਂ ਰੈਸਟੋਰੈਂਟ, ਹੋਟਲ ਸਿਨੇਮਾ ਘਰ ਅਤੇ ਖੇਡ ਮੈਦਾਨ ਖੋਲ੍ਹ ਦਿੱਤੇ ਜਾਣਗੇ ਪਰ ਨੈਗੇਟਿਵ ਰਿਪੋਰਟ ਦਿਖਾਉਣ 'ਤੇ ਹੀ ਦਾਖਲ ਹੋਣ ਦੀ ਇਜਾਜ਼ਤ ਮਿਲੇਗੀ। ਵੈਕਸੀਨ ਲਗਵਾ ਚੁੱਕੇ ਅੰਤਰਰਾਸ਼ਟਰੀ ਸੈਲਾਨੀ ਵੀ ਆ ਸਕਣਗੇ। 

8. ਡੈਨਮਾਰਕ
ਡੈਨਮਾਰਕ ਵਿਚ ਵੀ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ। ਇੱਥੇ ਦੁਕਾਨਾਂ, ਰੈਸਟੋਰੈਂਟ ਖੁੱਲ੍ਹ ਗਏ ਹਨ। ਰੈਸਟੋਰੈਂਟ ਵਿਚ ਅੰਦਰ ਬੈਠ ਕੇ ਖਾਣ ਲਈ ਐਪ 'ਤੇ ਜਾਣਕਾਰੀ ਦੇਣੀ ਹੋਵੇਗੀ ਕਿ ਜਾਂਚ ਰਿਪੋਰਟ ਨੈਗੇਟਿਵ ਹੈ ਜਾਂ ਟੀਕਾ ਲਗਵਾ ਚੁੱਕੇ ਹੋ। 19 ਮਈ ਤੋਂ  ਯੂਰਪੀ ਸੰਘ ਅਤੇ ਸ਼ੇਨਜੇਨ ਦੇਸ਼ਾਂ ਦੇ ਲੋਕ ਬਿਨਾਂ ਕਿਸੇ ਰੋਕ ਦੇ ਆ ਸਕਣਗੇ।


author

Vandana

Content Editor

Related News