EU ਨੇ ਫਾਈਜ਼ਰ-ਬਾਇਓਨਟੈੱਕ ਦੇ ਕੋਵਿਡ-19 ਟੀਕਿਆਂ ਦਾ ਆਰਡਰ ਕੀਤਾ ਦੁੱਗਣਾ
Saturday, Jan 09, 2021 - 02:28 AM (IST)

ਬ੍ਰਸੇਲਸ-ਯੂਰਪੀਅਨ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਫਾਈਜ਼ਰ-ਬਾਇਓਨਟੈੱਕ ਦੇ ਟੀਕੇ ਦੀਆਂ 30 ਕਰੋੜ ਵਾਧੂ ਖੁਰਾਕਾਂ ਲਈ ਆਰਡਰ ਦਿੱਤਾ ਹੈ। ਈ.ਯੂ. ਦੀ ਕਾਰਜਕਾਰੀ ਬ੍ਰਾਂਚ ਨੂੰ ਕੋਰੋਨਾ ਵਾਇਰਸ ਦੇ ਟੀਕੇ ਖਰੀਦਣ ਲਈ ਲੋੜੀਂਦੇ ਕਦਮ ਨਾ ਚੁੱਕਣ ਨੂੰ ਲੈ ਕੇ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ ।
ਇਹ ਵੀ ਪੜ੍ਹੋ -ਅਮਰੀਕੀ ਸੰਸਦ 'ਚ ਹਿੰਸਾ ਤੋਂ ਦੁਖੀ 2 ਮੰਤਰੀਆਂ ਵਲੋਂ ਅਸਤੀਫਾ
ਯੂਰਪੀਅਨ ਕਮਿਸ਼ਨ ਪ੍ਰਧਾਨ ਉਰਸੁਲਾ ਵੋਨ ਡੇਰ ਲੈਯੇਨ ਨੇ ਸ਼ੁੱਕਰਵਾਰ ਨੂੰ ਬ੍ਰਸੇਲਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਸਮਝੌਤਾ 27 ਦੇਸ਼ਾਂ ਦੇ ਸੰਗਠਨਾਂ ਵੱਲੋਂ ਪਹਿਲਾਂ ਆਰਡਰ ਕੀਤੀ ਗਈ ਖੁਰਾਕ ਦੀ ਮਾਤਰਾ ਦੁੱਗਣਾ ਕਰ ਦੇਵੇਗੀ। ਈ.ਯੂ. ਕਮਿਸ਼ਨ ਤੋਂ ਬਾਅਦ ਇਕ ਵਿਸਥਾਰ ਬਿਆਨ ’ਚ ਕਿਹਾ ਗਿਆ ਕਿ ਕਮਿਸ਼ਨ ਨੇ ਵਾਧੂ 10 ਲੱਖ ਖੁਰਾਕ ਹਾਸਲ ਕਰਨ ਦੇ ਵਿਕਲਪ ਨਾਲ, ਟੀਕੇ ਦੀਆਂ ਵਾਧੂ 20 ਕਰੋੜ ਖੁਰਾਕਾਂ ਖਰੀਦਣ ਦਾ ਮੈਂਬਰ ਦੇਸ਼ਾਂ ਨੂੰ ਪ੍ਰਸਤਾਵ ਦਿੱਤਾ ਹੈ।
ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ
ਈ.ਯੂ. ਨੇ ਕਿਹਾ ਕਿ ਇਸ ਸਮਝੌਤੇ ਨਾਲ ਈ.ਯੂ. ਨੂੰ ਇਸ ਟੀਕੇ ਦੀਆਂ 60 ਕਰੋੜ ਖੁਰਾਕਾਂ ਖਰੀਦਣ ’ਚ ਮਦਦ ਮਿਲੇਗੀ। ਵਾਧੂ ਖੁਰਾਕ 2021 ਦੀ ਦੂਜੀ ਤਿਮਾਹੀ ਦੀ ਸ਼ੁਰੂਆਤ ਤੋਂ ਮਹੁੱਈਆ ਕਰਵਾਈ ਜਾਵੇਗੀ। ਵੋਨ ਡੇਰ ਲੈਯੇਨ ਨੇ ਕਿਹਾ ਮਾਡਰਨਾ ਨਾਲ ਹੋਏ ਸਮਝੌਤੇ ਅਤੇ ਪੁਰਾਣੇ ਸਮਝੌਤੇ ਨੂੰ ਮਿਲਾ ਕੇ ਈ.ਯੂ. ਕੋਲ ਹੁਣ 80 ਫੀਸਦੀ ਤੋਂ ਜ਼ਿਆਦਾ ਅਬਾਦੀ ਨੂੰ ਕੋੋਰੋਨਾ ਟੀਕਾ ਲਾਉਣ ਦੀ ਸਮਰੱਥਾ ਹੋਵੇਗੀ।
ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।