ਯੂ.ਕੇ : ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਕੀਤਾ ਪਰਦਾਫਾਸ਼, 24 ਗ੍ਰਿਫ਼ਤਾਰ

Friday, Sep 11, 2020 - 05:10 PM (IST)

ਯੂ.ਕੇ : ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਕੀਤਾ ਪਰਦਾਫਾਸ਼, 24 ਗ੍ਰਿਫ਼ਤਾਰ

ਲੰਡਨ (ਰਾਜਵੀਰ ਸਮਰਾ): ਇੰਗਲੈਂਡ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਲੈਸਟਰ ਵਿਚ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ 24 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਕਈ ਹਿੱਸਿਆਂ ਵਿਚ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ, ਇਸ ਸੈਕਸ ਰੈਕਟ ਵਿਚ ਸਰਹੱਦ ਪਾਰਲੀਆਂ ਸੈਕਸ ਹਿੱਸੇਦਾਰੀਆਂ ਵੀ ਸ਼ਾਮਿਲ ਸਨ। 

ਇਸ ਕਾਰਵਾਈ ਵਿਚ ਲੈਸਟਰ ਸਾਇਰ ਪੁਲਿਸ, ਵੈਸਟ ਮਿਡਲੈਂਡ ਪੁਲਿਸ ਅਤੇ ਨਾਰਥਮਪਟਨ ਸਾਇਰ ਦੀ ਪੁਲਿਸ ਨੇ ਹਿੱਸਾ ਲਿਆ ਅਤੇ ਸਕਾਟਲੈਂਡ ਦੀ ਪੁਲਿਸ ਨੂੰ ਸਹਿਯੋਗ ਦਿੰਦਿਆਂ 32 ਇਲਾਕਿਆਂ ਵਿਚ ਛਾਪੇਮਾਰੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਬਰਤਾਨੀਆ ਅਤੇ ਰੋਮਾਨੀਆ ਦੀਆਂ ਸਰਹੱਦਾਂ ਨੂੰ ਟੱਪ ਕੇ ਕੀਤੀਆਂ ਜਾ ਰਹੀਆਂ ਗੈਰ ਸਮਾਜਿਕ ਸਰਗਰਮੀਆਂ ਨੂੰ ਚਲਾ ਰਹੇ ਅਨਸਰਾਂ ਦੇ ਮਨਸੂਬਿਆਂ ਨੂੰ ਤਹਿਸ ਨਹਿਸ ਕਰ ਦਿੱਤਾ। 

ਜਾਣਕਾਰੀ ਅਨੁਸਾਰ, ਪੁਲਿਸ ਨੇ ਬਰਤਾਨੀਆ ਵਿਚ 10 ਲੋਕਾਂ ਨੂੰ ਅਤੇ ਰੋਮਾਨੀਆ ਵਿਚ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਛਾਪਿਆਂ ਦੌਰਾਨ ਹੋਰ ਮਰਦ, ਬੀਬੀਆਂ ਨੂੰ ਵੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਡਿਟੈਕਟਿਵ ਇੰਸਪੈਕਟਰ ਆਐਡਰਾਈਨ ਵਾਲਿਸ ਜਿਨ੍ਹਾਂ ਕਾਰਵਾਈ ਦੀ ਅਗਵਾਈ ਕੀਤੀ, ਨੇ ਕਿਹਾ ਕਿ ਦੋਸ਼ੀਆਂ ਨੂੰ ਹਰ ਹਾਲਤ ਵਿਚ ਸਜ਼ਾ ਮਿਲੇਗੀ।


author

Vandana

Content Editor

Related News