ਮਰਨ ਤੋਂ 2 ਸਾਲ ਬਾਅਦ ਮਾਂ ਨੇ ਧੀ ਨੂੰ ਦਿੱਤਾ ਖਾਸ ਤੋਹਫਾ, ਜਾਣੋ ਪੂਰਾ ਮਾਮਲਾ

03/17/2019 4:55:43 PM

ਲੰਡਨ (ਬਿਊਰੋ)— ਇੰਗਲੈਂਡ ਦਾ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੂੰ ਵਿਆਹ ਮਗਰੋਂ ਆਪਣੀ ਮ੍ਰਿਤਕ ਮਾਂ ਵੱਲੋਂ ਖਰੀਦਿਆ ਗਿਆ ਤੋਹਫਾ ਮਿਲਿਆ। ਤੋਹਫੇ ਵਿਚ ਮਹਿਲਾ ਨੂੰ ਉਸ ਦੇ ਵਿਆਹ ਲਈ ਖਰੀਦੀ ਜੁੱਤੀ 'ਤੇ ਮਾਂ ਦਾ ਆਖਰੀ ਪਿਆਰ ਭਰਿਆ ਸੰਦੇਸ਼ ਮਿਲਿਆ। 38 ਸਾਲਾ ਮਹਿਲਾ ਦਾ ਨਾਮ ਐਮਾ ਹੈ ਅਤੇ ਉਹ ਲੀਸੈਸਟਰਸ਼ਾਇਰ ਦੀ ਰਹਿਣ ਵਾਲੀ ਹੈ। ਸਾਲ 2016 ਵਿਚ ਐਮਾ ਦੀ ਕੁੜਮਾਈ ਹੋਈ ਸੀ। ਪਰ ਇਕ ਮਹੀਨੇ ਬਾਅਦ ਹੀ ਉਸ ਦੀ ਮਾਂ ਨੂੰ ਕੈਂਸਰ ਹੋ ਗਿਆ। 

PunjabKesari

ਐਮਾ ਨੂੰ ਆਸ ਸੀ ਕਿ ਮਾਂ ਉਸ ਦਾ ਵਿਆਹ ਜ਼ਰੂਰ ਦੇਖ ਪਾਏਗੀ ਪਰ ਅਜਿਹਾ ਨਹੀਂ ਹੋਇਆ। ਸਾਲ 2017 ਵਿਚ ਉਸ ਦੀ ਮਾਂ ਦੀ ਮੌਤ ਹੋ ਗਈ। ਕੁਝ ਸਮਾਂ ਪਾ ਕੇ ਐਮਾ ਨੇ ਸਾਲ 2018 ਵਿਚ ਆਪਣੇ ਮੰਗੇਤਰ ਰਿਚਰਡ ਨਾਲ ਵਿਆਹ ਕਰ ਲਿਆ। ਐਮਾ ਨੂੰ ਬੀਤੇ ਹਫਤੇ ਹੀ ਮਾਂ ਵੱਲੋਂ ਉਸ ਲਈ ਖਰੀਦਿਆ ਗਿਆ ਜੁੱਤੀਆਂ ਦਾ ਜੋੜਾ ਮਿਲਿਆ। ਜੁੱਤੀਆਂ ਦੇ ਸੋਲ 'ਤੇ ਮਾਂ ਨੇ ਪਿਆਰ ਭਰਾ ਸੰਦੇਸ਼ ਲਿਖਿਆ ਸੀ। ਸੰਦੇਸ਼ ਵਿਚ ਲਿਖਿਆ ਸੀ,''ਤੁਸੀਂ ਮੇਰੇ ਤੋਂ ਆਪਣੇ ਵਿਆਹ 'ਤੇ ਇਕ ਪਿਆਰਾ ਜਿਹਾ ਤੋਹਫਾ ਚਾਹੁੰਦੇ ਹੋਵੋਗੇ। ਮੇਰੇ ਵੱਲੋਂ ਜੁੱਤੀਆਂ ਦਾ ਇਹ ਜੋੜਾ ਹੀ ਤੁਹਾਡੇ ਵਿਆਹ ਦਾ ਤੋਹਫਾ ਹੈ। ਆਸ ਕਰਦੀ ਹਾਂ ਕਿ ਇਹ ਤੁਹਾਡੇ ਲਈ ਮੈਜਿਕ ਦਿਵਸ (magic day)  ਹੋਵੇ। ਤੁਹਾਨੂੰ ਮਾਂ ਵੱਲੋਂ ਢੇਰ ਸਾਰਾ ਪਿਆਰ।'' 

PunjabKesari

ਮਾਂ ਦਾ ਸੰਦੇਸ਼ ਪੜ੍ਹ ਕੇ ਐਮਾ ਨੇ ਕਿਹਾ,''ਮੈਨੂੰ ਬਿਲਕੁੱਲ ਵੀ ਅਜਿਹੇ ਤੋਹਫੇ ਦੀ ਆਸ ਨਹੀਂ ਸੀ। ਮਾਂ ਦਾ ਇਹ ਸੀਕਰਟ ਪਿਆਰ ਭਰਿਆ ਸੰਦੇਸ਼ ਮੈਨੂੰ ਹੈਰਾਨ ਕਰ ਦੇਣ ਵਾਲਾ ਹੈ। ਮੈਂ ਆਪਣੇ ਵਿਆਹ ਵਾਲੇ ਬਹੁਤ ਰੋਈ ਸੀ। ਮੈਂ ਚਾਹੁੰਦੀ ਸੀ ਕਿ ਮਾਂ ਮੈਨੂੰ ਲਾੜੀ ਦੇ ਰੂਪ ਵਿਚ ਦੇਖੇ।'' ਐਮਾ ਨੇ ਅੱਗੇ ਕਿਹਾ,''ਜੁੱਤੀਆਂ 'ਤੇ ਇਹ ਖਾਸ ਸੰਦੇਸ਼ ਕਿਸ ਨੇ ਲਿਖਿਆ ਇਹ ਤਾਂ ਸਿਰਫ ਮੇਰੀ ਮਾਂ ਹੀ ਜਾਣਦੀ ਸੀ। ਜਦੋਂ ਤੋਂ ਮਾਂ ਨੂੰ ਆਪਣੀ ਬੀਮਾਰੀ ਬਾਰੇ ਪਤਾ ਚੱਲਿਆ ਸੀ ਉਦੋਂ ਤੋਂ ਹੀ ਉਹ ਪਰਿਵਾਰ ਵਾਲਿਆਂ ਲਈ ਵਿਸ਼ੇਸ਼ ਸੰਦੇਸ਼ ਲਿਖਿਆ ਕਰਦੀ ਸੀ।''

PunjabKesari

ਐਮਾ ਨੇ ਦੱਸਿਆ,''ਮਾਂ ਮੈਨੂੰ ਸਮੇਂ ਤੋਂ ਪਹਿਲਾਂ ਛੱਡ ਕੇ ਚਲੀ ਗਈ। ਉਨ੍ਹਾਂ ਦੇ ਜਾਣ ਦੇ ਬਾਅਦ ਮੈਨੂੰ ਉਨ੍ਹਾਂ ਦੀ ਇਕ ਚਿੱਠੀ ਤੱਕ ਨਹੀਂ ਮਿਲੀ। ਕਾਫੀ ਸਮੇਂ ਬਾਅਦ ਜੁੱਤੀਆਂ 'ਤੇ ਲਿਖਿਆ ਇਹ ਸੰਦੇਸ਼ ਮਿਲਿਆ ਹੈ ਜੋ ਮੈਨੂੰ ਹੈਰਾਨ ਕਰ ਦੇਣ ਵਾਲਾ ਹੈ।'' ਐਮਾ ਨੇ ਆਪਣੀ ਮਾਂ ਦਾ ਪਿਆਰ ਭਰਿਆ ਸੰਦੇਸ਼ ਲਿਖੀ ਜੁੱਤੀਆਂ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਇਸ ਪੋਸਟ ਨਾਲ ਐਮਾ ਨੇ ਜੁੱਤੀਆਂ ਬਣਾਉਣ ਵਾਲੇ ਸ਼ਖਸ ਅਤੇ ਆਨਲਾਈਨ ਸ਼ਾਪਿੰਗ ਕੰਪਨੀ ਦਾ ਵੀ ਧੰਨਵਾਦ ਕੀਤਾ। ਪੋਸਟ ਵਿਚ ਐਮਾ ਨੇ ਲਿਖਿਆ,''ਮੇਰੀ ਮਾਂ ਬਹਾਦੁਰ ਔਰਤ ਸੀ।''


Vandana

Content Editor

Related News