ਏਕਤਾ ਆਰ. ਕਪੂਰ ਨੇ ਖਾਸ ਵਜ੍ਹਾ ਨਾਲ ‘ਲਵ ਸੈਕਸ ਔਰ ਧੋਖਾ-2’ ਲਈ ਚੁਣਿਆ ਡਾਇਰੈਕਟਰ ਦਿਬਾਕਰ ਬੈਨਰਜੀ ਦਾ ਨਾਂ

Wednesday, Apr 17, 2024 - 02:09 PM (IST)

ਏਕਤਾ ਆਰ. ਕਪੂਰ ਨੇ ਖਾਸ ਵਜ੍ਹਾ ਨਾਲ ‘ਲਵ ਸੈਕਸ ਔਰ ਧੋਖਾ-2’ ਲਈ ਚੁਣਿਆ ਡਾਇਰੈਕਟਰ ਦਿਬਾਕਰ ਬੈਨਰਜੀ ਦਾ ਨਾਂ

ਮੁੰਬਈ (ਬਿਊਰੋ) - ਨਿਰਮਾਤਾ ਏਕਤਾ ਆਰ. ਕਪੂਰ ਤੇ ਨਿਰਦੇਸ਼ਕ ਦਿਬਾਕਰ ਬੈਨਰਜੀ ਨੇ 2010 ਦੀ ਫਿਲਮ ‘ਲਵ ਸੈਕਸ ਔਰ ਧੋਖਾ’ ’ਚ ਕੈਮਰੇ ਦੇ ਦੌਰ ਦੀ ਪਿਆਰ ਦੀ ਇਕ ਅਨੋਖੀ ਕਹਾਣੀ ਨੂੰ ਸੱਚਮੁੱਚ ਦਰਸ਼ਕਾਂ ਦੇ ਸਾਹਮਣੇ ਲਿਆਂਦਾ। ਇਸ ਫਿਲਮ ਨੂੰ ਕਾਫੀ ਤਾਰੀਫ ਮਿਲੀ। ਇਸ ਤੋਂ ਬਾਅਦ ਹੁਣ ਨਿਰਮਾਤਾ ਤੇ ਨਿਰਦੇਸ਼ਕ ਦੀ ਜੋੜੀ ਨੇ ਫਿਲਮ ਦਾ ਸੀਕਵਲ ਯਾਨੀ ‘ਲਵ ਸੈਕਸ ਔਰ ਧੋਖਾ 2’ ਰਿਲੀਜ਼ ਕਰਨ ਦੀ ਤਿਆਰੀ ਕਰ ਲਈ ਹੈ। 

ਇਹ ਖ਼ਬਰ ਵੀ ਪੜ੍ਹੋ -  ਗੋਲੀਬਾਰੀ ਤੋਂ ਪਹਿਲਾਂ ਸਲਮਾਨ ਦੇ ਘਰ ਬਾਹਰ 3 ਵਾਰ ਹੋਈ ਸੀ ‘ਰੇਕੀ’, ਦੋਸ਼ੀ ਜਲੰਧਰ ਤੋਂ ਕਿਵੇਂ ਪਹੁੰਚਿਆ ਮੁੰਬਈ?

ਜਦੋਂ ਏਕਤਾ ਦੇ ਦਿਮਾਗ ’ਚ ਇਸ ਫਿਲਮ ਦਾ ਸੀਕਵਲ ਬਣਾਉਣ ਦਾ ਖਿਆਲ ਆਇਆ, ਉਦੋਂ ਤੋਂ ਹੀ ਉਸ ਦੇ ਦਿਮਾਗ ’ਚ ਦਿਬਾਕਰ ਦਾ ਨਾਂ ਆ ਗਿਆ ਸੀ ਤੇ ਇਸ ਦਾ ਕਾਰਨ ਇਹ ਹੈ ਕਿ ਦਿਬਾਕਰ ਹੀ ਇਕ ਅਜਿਹਾ ਵਿਅਕਤੀ ਹੈ, ਜੋ ਅਨੋਖੇ ਤੇ ਵੱਖਰੇ ਤਰੀਕੇ ਨਾਲ ਸੋਸ਼ਲ ਕੁਮੈਂਟਰੀ ਕਰ ਸਕਦਾ ਹੈ। ਏਕਤਾ ਕਹਿੰਦੀ ਹੈ, ‘‘ਜਦੋਂ ਤੋਂ ਮੇਰੇ ਦਿਮਾਗ ’ਚ ‘ਲਵ ਸੈਕਸ ਔਰ ਧੋਖਾ 2’ ਦਾ ਵਿਚਾਰ ਆਇਆ, ਮੈਨੂੰ ਯਕੀਨ ਸੀ ਕਿ ਇਹ ਦਿਬਾਕਰ ਦੇ ਨਾਲ ਹੀ ਹੋਵੇਗਾ। ਉਹ ਇੰਡਸਟਰੀ ਦੇ ਸਭ ਤੋਂ ਵਧੀਆ ਨਿਰਦੇਸ਼ਕਾਂ ’ਚੋਂ ਇਕ ਹੈ। ਇਹ ਫਿਲਮ 19 ਅਪ੍ਰੈਲ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News