ਇੰਗਲੈਂਡ ਤੇ ਸਕਾਟਲੈਂਡ ਦੇ ਖਾਣਾ, ਰੈਸਟੋਰੈਂਟ ਤੇ ਹੋਟਲ ਸਨਅਤ ਨੂੰ ਵੀ ਹੋਇਆ ਕੋਰੋਨਾ
Sunday, Mar 15, 2020 - 12:05 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਸਰਕਾਰ ਦੇ ਬੁਲਾਰੇ ਅਨੁਸਾਰ ਪੀੜਤਾਂ ਦੀ ਗਿਣਤੀ ਸਾਹਮਣੇ ਦਿੱਸ ਰਹੇ ਅੰਕੜਿਆਂ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਕੋਰੋਨਾਵਾਇਰਸ ਦੀ ਵਜ੍ਹਾ ਨਾਲ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਰਕਾਰ ਵੱਲੋਂ ਵੱਡੇ ਇਕੱਠਾਂ 'ਤੇ ਪਾਬੰਦੀ ਲਾਉਣ ਕਰਕੇ ਵੱਖ-ਵੱਖ ਸਮਾਗਮ ਹੀ ਰੱਦ ਨਹੀਂ ਹੋਏ ਸਗੋਂ ਇਸ ਨਾਲ ਖਾਣਾ ਉਦਯੋਗ, ਰੈਸਟੋਰੈਂਟ ਤੇ ਹੋਟਲ ਸਨਅਤ ਵੀ ਵੱਡੀ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਹੈ।
ਲੋਕਾਂ ਵੱਲੋਂ ਹੋਟਲਾਂ ਰੈਸਟੋਰੈਂਟਾਂ ਦੀ ਬੁਕਿਗ ਰੱਦ ਕੀਤੀ ਜਾ ਰਹੀ ਹੈ। ਬਾਹਰ ਖਾਣਾ ਖਾਣ ਜਾਣ ਜਾਂ ਛੁੱਟੀਆਂ ਬਿਤਾਉਣ ਦੀ ਤਰਜੀਹ ਘੱਟ ਕੇ ਘਰ ਦੇ ਕਮਰਿਆਂ ਅੰਦਰ ਬੰਦ ਹੋ ਕੇ ਰਹਿ ਗਈ ਹੈ। ਇਸ ਸੰਬੰਧੀ ਸਕਾਟਲੈਂਡ ਵਿੱਚ ਰੈਸਟੋਰੈਂਟ ਤੇ ਹੋਟਲ ਕਾਰੋਬਾਰ ਵਿੱਚ ਸਥਾਪਿਤ ਕਾਰੋਬਾਰੀ ਸੋਹਣ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ "ਬੇਸ਼ੱਕ ਕਾਰੋਬਾਰਾਂ ਨੂੰ ਮਾਰਾਂ ਪੈਂਦੀਆਂ ਰਹਿੰਦੀਆਂ ਹਨ ਪਰ ਕੋਰੋਨਾਵਾਇਰਸ ਦੇ ਸਹਿਮ ਕਾਰਨ ਹਰ ਕਾਰੋਬਾਰੀ ਸਹਿਮ ਦੇ ਮਾਹੌਲ ਵਿੱਚ ਹੈ। ਲੋਕਾਂ ਨੇ ਬਾਹਰ ਜਾ ਕੇ ਖਾਣਾ ਤਾਂ ਦੂਰ ਸਗੋਂ ਡਲਿਵਰੀ ਸਰਵਿਸ ਨੂੰ ਵੀ ਨਕਾਰ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਲੋਕ ਖਾਣ ਵਾਲੀਆਂ ਵਸਤਾਂ ਨੂੰ ਇੱਕੋ ਹੱਲੇ ਖਰੀਦ ਕੇ ਲੰਮੇ ਸਮੇਂ ਤੱਕ ਘਰ ਰਹਿ ਕੇ ਹੀ ਵਰਤਣ ਦਾ ਮਨ ਬਣਾਈ ਬੈਠੇ ਹਨ।"
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : 24 ਘੰਟੇ 'ਚ 417 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 5,800 ਦੇ ਪਾਰ
ਜਗਬਾਣੀ ਵੱਲੋਂ ਕੀਤੇ ਸਰਵੇਖਣ ਅਨੁਸਾਰ ਅਜੋਕੇ ਹਾਲਾਤਾਂ ਦਾ ਵੱਡਾ ਖਮਿਆਜ਼ਾ ਚਾਈਨੀਜ਼ ਰੈਸਟੋਰੈਂਟਾਂ ਤੇ ਟੇਕ ਅਵੇਆਂ ਨੂੰ ਭੁਗਤਣਾ ਪੈ ਰਿਹਾ ਹੈ। ਜਿੱਥੇ ਲੋਕ ਕਤਾਰਾਂ ਬੰਨ੍ਹ ਕੇ ਭੋਜਨ ਖਰੀਦਦੇ ਸਨ, ਉਹਨਾਂ ਟੇਕ ਅਵੇਅ ਦੁਕਾਨਾਂ 'ਤੇ ਸੁੰਨਸਾਨ ਵਰਤ ਰਹੀ ਹੈ।