ਇੰਗਲੈਂਡ : ਨਦੀ ''ਚੋਂ ਮਿਲੇ 60 ਵਿਲੱਖਣ ਕਿਊਬਸ, ਉੱਕਰੇ ਹੋਏ ਹਨ ਸੰਸਕ੍ਰਿਤ ''ਚ ਲਿਖੇ ਸ਼ਿਲਾਲੇਖ
Saturday, May 16, 2020 - 06:03 PM (IST)
ਲੰਡਨ (ਬਿਊਰੋ): ਇੰਗਲੈਂਡ ਦੇ ਇਕ ਸ਼ਹਿਰ ਦੀ ਨਦੀ ਵਿਚੋਂ 60 ਵਿਲੱਖਣ ਕਿਊਬਸ ਮਤਲਬ ਘਣ ਮਿਲੇ ਹਨ। ਇਹਨਾਂ ਕਿਊਬਸ 'ਤੇ ਇਕ ਪਵਿੱਤਰ ਸੰਖਿਆਤਮਕ ਸ਼ਿਲਾਲੇਖ ਉਭਰੇ ਹੋਏ ਹਨ। ਇਹਨਾਂ ਕਿਊਬਸ ਨੂੰ ਇੰਗਲੈਂਡ ਦੇ ਕੋਵੇਂਟਰੀ ਸ਼ਹਿਰ ਨੇ ਇਕ ਮੈਗਨੇਟ ਫਿਸ਼ਿੰਗ (ਨਦੀਆਂ ਵਿਚ ਪਈਆਂ ਚੀਜ਼ਾਂ ਨੂੰ ਕੱਢਣ ਵਾਲਾ) ਕਰਨ ਵਾਲੇ ਵਿਅਕਤੀ ਅਤੇ ਉਸ ਦੇ 2 ਬੇਟਿਆਂ ਨੇ ਸ਼ਹਿਰ ਦੀ ਨਦੀ ਵਿਚੋਂ ਕੱਢਿਆ ਹੈ। ਇਹਨਾਂ ਕਿਊਬਸ ਨੂੰ ਲੱਭਣ ਵਾਲੇ ਵਿਲ ਰੀਡ ਨੂੰ ਵਿਸ਼ਵਾਸ ਹੈ ਕਿ ਇਹ ਕਿਸੇ ਵਿਲੱਖਣ ਹਿੰਦੂ ਪ੍ਰਾਰਥਨਾ ਦੀਆਂ ਰਸਮਾਂ ਨਾਲ ਜੁੜੇ ਹੋਏ ਹਨ। ਇਹਨਾਂ ਕਿਊਬਸ 'ਤੇ ਤਸਵੀਰਾਂ ਉੱਕਰੀਆਂ ਹੋਈਆਂ ਹਨ। ਇਹ ਕਿਊਬਸ ਇੰਨੇ ਛੋਟੇ ਹਨ ਕਿ ਇਹਨਾਂ ਨੂੰ ਆਸਾਨੀ ਨਾਲ ਉਂਗਲਾਂ ਅਤੇ ਅੰਗੂਠਿਆਂ ਦੇ ਵਿਚ ਰੱਖਿਆ ਜਾ ਸਕਦਾ ਹੈ। ਇਸ ਦੇ ਇਲਾਵਾ ਇਹਨਾਂ 'ਤੇ ਸੰਸਕ੍ਰਿਤ ਵਿਚ ਲਿਖੇ ਸ਼ਿਲਾਲੇਖ ਹਨ ਜੋ ਬਹੁਤ ਹੀ ਸਫਾਈ ਨਾਲ ਗ੍ਰਿਡ ਕੀਤੇ ਹੋਏ ਹਨ।
ਫਿਨਹਮ ਦੇ ਰਹਿਣ ਵਾਲੇ 38 ਸਾਲਾ ਵਿਲ ਨੇ ਪਹਿਲਾਂ ਸੋਚਿਆ ਕਿ ਇਹ ਕਿਊਬਸ ਦੱਖਣੀ ਕੋਵੇਂਟਰੀ ਦੀ ਸੋਵੇ ਨਦੀ ਵਿਚ ਕੂੜੇ ਦੇ ਹੇਠਾਂ ਪਏ ਸਧਾਰਨ ਟੁੱਕੜੇ ਸਨ ਪਰ ਜਿਵੇਂ ਹੀ ਉਹ ਅਤੇ ਉਹਨਾਂ ਦੇ ਬੇਟਿਆਂ ਮਤਲਬ 5 ਸਾਲਾ ਜੈਕਸਨ ਅਤੇ 7 ਸਾਲਾ ਬੇਂਜਾਮਿਨ ਨੇ ਕੋਲ ਜਾ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਇਹਨਾਂ ਕਿਊਬਸ 'ਤੇ ਕੁਝ ਸ਼ਿਲਾਲੇਖ ਉੱਕਰੇ ਹੋਏ ਹਨ। ਵਿਲ ਨੇ ਕਿਹਾ ਕਿ ਅਸੀਂ ਲਾਕਡਾਊਨ ਵਿਚ ਆਪਣੀ ਦੈਨਿਕ ਗਤੀਵਿਧੀ ਦੇ ਰੂਪ ਵਿਚ ਮੈਗਨੇਟ ਫਿਸ਼ਿੰਗ ਕਰਨ ਲਈ ਬਾਹਰ ਨਿਕਲੇ ਸੀ ਅਤੇ ਅਸੀਂ ਵੱਖ-ਵੱਖ ਥਾਵਾਂ 'ਤੇ ਗਏ। ਸਭ ਤੋਂ ਪਹਿਲਾਂ ਸਾਨੂੰ ਕੁਝ ਚਾਬੀਆਂ ਅਤੇ ਪੈਨੀ (ਸਿੱਕੇ) ਮਿਲੇ। ਮੈਂ ਉਸ ਨੂੰ ਕੈਮਰੇ 'ਤੇ ਦਿਖਾਇਆ ਅਤੇ ਜਿਵੇਂ ਹੀ ਮੈਂ ਇਕ ਕਿਊਬ ਨੂੰ ਚੁੱਕਿਆ ਇਹ ਹੋਰ ਵੱਡੀ ਗਿਣਤੀ ਵਿਚ ਮਿਲਦੇ ਗਏ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 24 ਘੰਟੇ ਦੌਰਾਨ 1680 ਮੌਤਾਂ, ਭਾਰਤ ਨੂੰ ਦੇਵੇਗਾ ਵੈਂਟੀਲੇਟਰ
ਵਿਲ ਨੇ ਫੇਸਬੁੱਕ ਅਤੇ ਸਮੱਗਰੀ ਸਾਂਝੀ ਕਰਨ ਵਾਲੀ ਵੈਬਸਾਈਟ ਰੈਡਿਟ 'ਤੇ ਕਿਊਬਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਇਸ ਅਸਧਾਰਨ ਚੀਜ਼ ਦੇ ਬਾਰੇ ਵਿਚ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਮਿਲੀਆਂ ਪ੍ਰਤੀਕਿਰਿਆਵਾਂ ਦੇ ਆਧਾਰ 'ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਹ ਚੀਜ਼ ਕਿਸੇ ਹਿੰਦੂ ਪ੍ਰਾਰਥਨਾ ਰਸਮ ਨਾਲ ਸਬੰਧਤ ਹੈ। ਵਿਲ ਨੇ ਕਿਹਾ ਕਿ ਪਹਿਲਾਂ ਇਸ ਨੂੰ ਲੈ ਕੇ ਕੁਝ ਅਧੂਰੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਸਨ। ਇਹਨਾਂ ਕਿਊਬਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਵਿਲ ਨੇ ਕਿਹਾ ਕਿ ਇਸ ਨਾਲ ਇਹ ਗੱਲ ਤਾਂ ਪਤਾ ਚੱਲ ਗਈ ਹੈ ਕਿ ਇਹ ਕਿਊਬਸ ਮੂਲ ਰੂਪ ਨਾਲ ਭਾਰਤੀ ਹਨ। ਨਾਲ ਹੀ ਇਹ ਗੱਲ ਵੀ ਸਪੱਸ਼ਟ ਹੋ ਗਈ ਹੈਕਿ ਇਹਨਾਂ ਦੀ ਵਰਤੋਂ ਪ੍ਰਾਰਥਨਾਵਾਂ ਵਿਚ ਕੀਤੀ ਜਾਂਦੀ ਸੀ ਅਤੇ ਪ੍ਰਾਰਥਨਾ ਤਾਂ ਹੀ ਸਫਲ ਹੁੰਦੀ ਸੀ ਜਦੋਂ ਇਹਨਾਂ ਕਿਊਬਸ ਨੂੰ ਵੱਗਦੇ ਪਾਣੀ ਵਿਚ ਸੁੱਟਿਆ ਜਾਂਦਾ ਸੀ।