ਕੱਟੜਵਾਦ ਖ਼ਿਲਾਫ਼ ਫਰਾਂਸ ਦੀ ਸੰਸਦ ''ਚ ਨਵਾਂ ਬਿੱਲ ਪੇਸ਼, ਪੀ.ਐੱਮ. ਨੇ ਕਹੀ ਇਹ ਗੱਲ

Wednesday, Feb 17, 2021 - 01:24 PM (IST)

ਕੱਟੜਵਾਦ ਖ਼ਿਲਾਫ਼ ਫਰਾਂਸ ਦੀ ਸੰਸਦ ''ਚ ਨਵਾਂ ਬਿੱਲ ਪੇਸ਼, ਪੀ.ਐੱਮ. ਨੇ ਕਹੀ ਇਹ ਗੱਲ

ਪੈਰਿਸ (ਬਿਊਰੋ): ਕੱਟੜਵਾਦ 'ਤੇ ਲਗਾਮ ਲਗਾਉਣ ਲਈ ਫਰਾਂਸ ਦੇ ਹੇਠਲੇ ਸਦਨ ਵਿਚ ਮੰਗਲਵਾਰ ਨੂੰ ਇਕ ਨਵਾਂ ਬਿੱਲ ਲਿਆਂਦਾ ਗਿਆ। ਇਹ ਬਿੱਲ ਜੇਕਰ ਕਾਨੂੰਨ ਦੇ ਤੌਰ 'ਤੇ ਪਾਸ ਹੁੰਦਾ ਹੈ ਤਾਂ ਨਾ ਸਿਰਫ ਮਸਜਿਦਾਂ ਅਤੇ ਮਦਰਸਿਆਂ 'ਤੇ ਸਰਕਾਰੀ ਨਿਗਰਾਨੀ ਵਧੇਗੀ ਸਗੋਂ ਇਸਲਾਮਿਕ ਕੱਟੜਵਾਦ ਨੂੰ ਖ਼ਤਮ ਕਰਨ ਲਈ ਬਹੁਵਿਆਹ ਅਤੇ ਜ਼ਬਰੀ ਵਿਆਹ 'ਤੇ ਲਗਾਮ ਲਗਾਈ ਜਾ ਸਕੇਗੀ।

ਰਾਸ਼ਟਰਪਤੀ ਨੇ ਕਹੀ ਇਹ ਗੱਲ
ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਹੈ ਕਿ ਲਿੰਗੀ ਸਮਾਨਤਾ ਅਤੇ ਧਰਮ ਨਿਰਪੱਖਤਾ ਜਿਹੀਆਂ ਫ੍ਰਾਂਸੀਸੀ ਕਦਰਾਂ ਕੀਮਤਾਂ ਦੀ ਰੱਖਿਆ ਕੀਤੀ ਜਾਣੀ ਜ਼ਰੂਰੀ ਹੈ। ਉੱਥੇ ਫਰਾਂਸ ਵਿਚ ਰਹਿਣ ਵਾਲੇ ਮੁਸਲਿਮਾਂ ਦਾ ਕਹਿਣਾ ਹੈ ਕਿ ਖਰੜਾ ਕਾਨੂੰਨ ਨਾ ਸਿਰਫ ਉਹਨਾਂ ਦੀ ਧਾਰਮਿਕ ਆਜ਼ਾਦੀ ਨੂੰ ਸੀਮਤ ਕਰੇਗਾ ਸਗੋਂ ਇਸ ਜ਼ਰੀਏ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਫਰਾਂਸ ਕੋਲ ਪਹਿਲਾਂ ਤੋਂ ਅੱਤਵਾਦੀ ਹਿੰਸਾ ਨਾਲ ਲੜਨ ਲਈ ਲੋੜੀਂਦੇ ਕਾਨੂੰਨ ਹਨ, ਇਸ ਲਈ ਨਵਾਂ ਬਿੱਲ ਲਿਆਉਣ ਦੀ ਕੋਈ ਲੋੜ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਬਰਮਿੰਘਮ 'ਚ ਨਵੇਂ ਹੋਟਲ ਇਕਾਂਤਵਾਸ ਨਿਯਮਾਂ ਤਹਿਤ ਯਾਤਰੀਆਂ ਨੂੰ ਜੁਰਮਾਨਾ

ਚੋਣਾਂ 'ਤੇ ਨਜ਼ਰ
ਉੱਥੇ ਆਲੋਚਕਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਇਸ ਬਿੱਲ ਨੂੰ ਲਿਆਂਦਾ ਜਾ ਰਿਹਾ ਹੈ। ਇਸ ਦੇ ਮਾਧਿਅਮ ਨਾਲ ਰੂੜ੍ਹੀਵਾਦ ਅਤੇ ਅਤੀ ਖੱਬੇ ਪੱਖੀ ਵੋਟਰਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾਰੀ ਹੈ। ਕਿਉਂਕਿ ਨੈਸ਼ਨਲ ਅਸੈਂਬਲੀ ਵਿਚ ਮੈਕਰੋਂ ਦੀ ਪਾਰਟੀ ਦਾ ਬਹੁਮਤ ਹੈ ਇਸ ਲਈ ਇਹ ਬਿੱਲ ਉੱਥੋਂ ਆਸਾਨੀ ਨਾਲ ਪਾਸ ਹੋ ਜਾਵੇਗਾ। ਸੈਨੇਟ ਵਿਚ ਵੀ ਇਸ ਬਿੱਲ ਦੇ ਪਾਸ ਹੋਣ ਦੀ ਆਸ ਹੈ।

ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ ਨੇ ਐਸਟਰਾਜ਼ੇਨੇਕਾ ਟੀਕਾ ਭਾਰਤ ਨੂੰ ਵਾਪਸ ਨਹੀਂ ਕੀਤਾ : ਸਿਹਤ ਮੰਤਰੀ


author

Vandana

Content Editor

Related News